ਅਕਾਲੀ ਦਲ ਦੇ ਨੇਤਾ ਟੀਟੂ ਬਾਣੀਆ ਨੇ ਕਿਹਾ ਕਿ ਜਿਹੜਾ ਵੀ ਸੰਸਦ ਮੈਂਬਰ ਜਾਂ ਫਿਰ ਵਿਧਾਇਕ ਇਸ ਪਾਣੀ ਨੂੰ ਪੀ ਕੇ ਦਿਖਾਵੇਗਾ, ਉਹ ਉਸ ਨੂੰ ਆਪਣੇ ਕੋਲੋਂ ਇਨਾਮ ਵੱਜੋਂ 2 ਹਜ਼ਾਰ ਰੁਪਏ ਦੇਣਗੇ। ਉਨ੍ਹਾਂ ਨੇ ਕਿਹਾ ਉਹ ਇਸ ਗੰਦੇ ਪਾਣੀ ਨੂੰ ਪੀਣ ਲਈ ਮਜਬੂਰ ਹਨ ਤੇ ਇਹ ਹੀ ਗੰਦਾ ਪਾਣੀ ਸਤਲੁਜ ਦਰਿਆ ਵਿੱਚ ਜਾ ਪੈਂਦਾ ਹੈ।
ਟੀਟੂ ਬਾਣੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਸਰ ਬੁੱਢੇ ਨਾਲੇ ਨੂੰ ਸਾਫ ਕਰਨ ਦੇ ਲਈ ਸਿਆਸਤ ਹੁੰਦੀ ਹੈ ਪਰ ਇਸ ਦਾ ਹੱਲ ਕੋਈ ਵੀ ਨਹੀਂ ਹੁੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਈ ਸਰਕਾਰਾਂ ਆਈਆਂ ਪਰ ਇਸ ਉਤੇ ਸਿਆਸਤ ਹੁੰਦੀ ਰਹੀ ਪਰ ਲੋਕ ਇਹ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ ਤੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਗਏ।
ਵੀ ਕਿਹਾ ਕਿ ਐੱਮਐੱਲਏ ਜਾਂ ਐੱਮਪੀ ਇਸ ਇਕ ਗਿਲਾਸ ਪਾਣੀ ਨੂੰ ਪੀ ਕੇ ਵਿਖਾਵੇ ਉਸ ਨੂੰ ਇਨਾਮੀ ਰਾਸ਼ੀ ਤੌਰ ਉਤੇ ਦੋ ਹਜ਼ਾਰ ਦਿੱਤੇ ਜਾਣਗੇ। ਟੀਟੂ ਬਾਣੀਆ ਨੇ ਇਹ ਵੀ ਮੰਗ ਕੀਤੀ ਕਿ ਡਾਇੰਗ ਫੈਕਟਰੀਆਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਪਾਣੀ ਨੂੰ ਗੰਦਾ ਹੋਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕ ਗੰਦਾ ਪੀਣ ਪੀ ਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ
ਇਥੇ ਇਹ ਦੱਸਣਾ ਬਣਦਾ ਹੈ ਕਿ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ ਦੇ ਬਹੁਤ ਸਾਰੇ ਸਕੂਲਾਂ ਦੇ ਪਾਣੀ ਦੇ ਨਮੂਨੇ ਫੇਲ੍ਹ ਹੋ ਗਏ ਸਨ। ਇਸ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਦੀ ਚਿੰਤਾ ਕਾਫੀ ਵੱਧ ਗਈ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਵਿੱਚ ਬੀਤੇ ਦਿਨ ਪੰਜਾਬ ਵਿੱਚ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ ਮੀਟਿੰਗ ਹੋਈ ਸੀ।
ਇਹ ਜਿਕਰਯੋਗ ਹੈ ਕਿ ਬੁੱਢਾ ਨਾਲਾ ਲੁਧਿਆਣਾ (Budha Nala Ludhiana) ‘ਚੋਂ 14 ਕਿਲੋਮੀਟਰ ਜਦੋਂ ਲੰਘਦਾ ਹੈ ਤਾਂ ਇੰਨੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਜਾਂਦਾ ਹੈ ਕਿ ਰਾਜਸਥਾਨ (Rajasthan) ਤੱਕ ਬਿਮਾਰੀਆਂ ਫੈਲਾਉਂਦਾ ਹੈ, ਸ਼ਹਿਰ ਦੀਆਂ ਫੈਕਟਰੀਆਂ, ਡਾਇੰਗਾਂ, ਸੀਵਰੇਜ ਅਤੇ ਡੇਅਰੀਆਂ ਦਾ ਸਾਰਾ ਵੇਸਟ ਬੁੱਢੇ ਨਾਲੇ ਵਿੱਚ ਸੁੱਟਿਆ ਜਾਂਦਾ ਹੈ,
ਜੋ ਵਲੀਪੁਰ ਜਾ ਕੇ ਸਿੱਧਾ ਸਤਲੁਜ ਦਰਿਆ ‘ਚ ਮਿਲਦਾ ਹੈ ਅਤੇ ਹਰੀਕੇ ਪੱਤਣ ਹੁੰਦਾ ਹੋਇਆ ਰਾਜਸਥਾਨ ਪਹੁੰਚ ਦਾ ਹੈ। ਰਾਜਸਥਾਨ (Rajasthan) ਦੇ 9 ਜ਼ਿਲ੍ਹਿਆਂ ਦੇ ਲੋਕ ਸਤਲੁਜ ਦਰਿਆ ਦਾ ਪਾਣੀ (Sutlej river water) ਪੀਂਦੇ ਹਨ ਅਤੇ ਸਿੰਜਾਈ ਲਈ ਵਰਤਦੇ ਹਨ, ਜੋ ਬਿਮਾਰੀਆਂ ਨੂੰ ਪੈਦਾ ਕਰਦਾ ਹੈ।
ਲੁਧਿਆਣਾ ਦਾ ਬੁੱਢਾ ਨਾਲਾ ਕਿਸੇ ਇੱਕ ਵਿਧਾਨ ਸਭਾ ਹਲਕੇ ‘ਚ ਨਹੀਂ, ਸਗੋਂ 4 ਵਿਧਾਨ ਸਭਾ ਹਲਕਿਆਂ ‘ਚ ਪੈਂਦਾ ਹੈ। 14 ਕਿਲੋਮੀਟਰ ਲੰਬੇ ਇਸ ਨਾਲੇ ਦੀ ਸ਼ੁਰੂਆਤ ਮਾਛੀਵਾੜਾ ਦੇ ਕੂਮ ਕਲਾਂ ਪਿੰਡ ਤੋਂ ਇੱਕ ਡਰੇਨ ਰਾਹੀਂ ਹੁੰਦਾ ਹੈ, ਜੋ ਕਿ ਆਉਂਦਾ ਹੋਇਆ ਤਾਜਪੁਰ ਰੋਡ ਤੋਂ ਲੁਧਿਆਣਾ ਵਲੀਪੁਰ ਪਿੰਡ ਜਾ ਕੇ ਸਤਲੁਜ ‘ਚ ਮਿਲਦਾ ਹੈ।
ਲੁਧਿਆਣਾ ਦਾ ਬੁੱਢਾ ਨਾਲਾ ਵਿਧਾਨ ਸਭਾ ਹਲਕਾ ਪੱਛਮੀ ਸਾਹਨੇਵਾਲ, ਵਿਧਾਨ ਸਭਾ ਹਲਕਾ ਗਿੱਲ, ਵਿਧਾਨਸਭਾ ਹਲਕਾ ਉੱਤਰੀ ਅਤੇ ਦੱਖਣੀ ਦੇ ਵਿੱਚ ਵੀ ਪੈਂਦਾ ਹੈ.
ਇਹ ਵੀ ਪੜ੍ਹੋ :Pope Francis :ਈਸਾਈਆਂ ਵੱਲੋਂ ਕੀਤੀ ਗਲਤੀ ਲਈ ਮੈਨੂੰ ਦੁੱਖ ਹੈ:ਪੋਪ ਫਰਾਂਸਿਸ…