ਚੰਡੀਗੜ੍ਹ (ਰਾਹੁਲ ਕਾਲਾ) – ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਖਿਲਾਫ਼ ਰਾਜਾ ਵੜਿੰਗ ਜਲਦ ਹੀ ਵੱਡੀ ਕਾਰਵਾਈ ਕਰ ਸਕਦੇ ਹਨ। ਪਰਨੀਤ ਕੌਰ ਤੋਂ ਇਲਾਵਾ ਇੱਕ ਹੋਰ ਕਾਂਗਰਸੀ ਲੀਡਰ ‘ਤੇ ਅਮਰਿੰਦਰ ਰਾਜਾ ਵੜਿੰਗ ਐਕਸ਼ਨ ਲੈ ਸਕਦੇ ਹਨ। ਪਰਨੀਤ ਕੌਰ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਹਨ ਤੇ ਮੌਜੂਦਾ ਸਮੇਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਅਲਵਿਦਾ ਆਖ ਗਏ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਅੱਜ ਸੀਐਲਪੀ ਦੀ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਪਰਨੀਤ ਕੌਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਤਹਿਤ ਉਹਨਾਂ ਨੂੰ ਜਲਦ ਹੀ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਇਸ ਦੀ ਇਤਲਾਹ ਹਾਈਕਮਾਨ ਨੂੰ ਵੀ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Sidhu Moosewala Murder Case : ਗੋਲਡੀ ਬਰਾੜ ਕਤਲ ਦਾ ਮਾਸਟਰ ਮਾਈਂਡ,ਪੁਲਿਸ ਨੇ ਦਾਇਰ ਕੀਤੀ ਚਾਰਜਸ਼ੀਟ
ਦੂਜੇ ਪਾਸੇ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਖਿਲਾਫ਼ ਵੀ ਕਾਂਗਰਸ ਕਾਰਵਾਈ ਕਰ ਸਕਦੀ ਹੈ। ਸੰਦੀਪ ਜਾਖੜ ਕਾਂਗਰਸ ਦੇ ਅਬੋਹਰ ਤੋਂ ਵਿਧਾਇਕ ਹਨ। ਰਾਜਾ ਵੜਿੰਗ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਜਿਸ ਘਰ ਵਿੱਚ ਕਾਂਗਰਸ ਦੇ ਝੰਡੇ ਦੀ ਥਾਂ ਬੀਜੇਪੀ ਦਾ ਝੰਡਾ ਲਹਿਰਾਉਂਦਾ ਹੋਵੇਗਾ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਕਾਂਗਰਸ ਛੱਡ ਕੇ ਬੀਜੇਪੀ ਦਾ ਦਾਮਨ ਫੜ ਲੈਣ। ਰਾਜਾ ਵੜਿੰਗ ਨੇ ਕਿਹਾ ਕਿ ਇਹ ਦੋਵੇ ਲੀਡਰ ਬਾਈ ਇਲੈਕਸ਼ਨ ਤੋਂ ਡਰ ਰਹੇ ਹਨ। ਇਸ ਲਈ ਕਾਂਗਰਸ ਨੂੰ ਛੱਡ ਨਹੀਂ ਰਹੇ ਬਲਕਿ ਪਾਰਟੀ ‘ਚ ਰਹਿ ਕੇ ਸਾਡੇ ਹੀ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਨਾਲ ਕੀਤੀ ਮੁਲਾਕਾਤ,ਪੰਜਾਬ ਦੇ ਮੁੱਦਿਆਂ ‘ਤੇ ਹੋਈ ਚਰਚਾ,ਕਿਹਾ – ਅਸੀਂ ਮਿਲਕੇ ਕੰਮ ਕਰਾਂਗੇ
ਪਰਨੀਤ ਕੌਰ ਵੱਲੋਂ 25 ਅਗਸਤ ਨੂੰ ਪਟਿਆਲਾ ਵਿੱਚ ਕਾਂਗਰਸ ਤੋਂ ਵੱਖ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਸੀ। ਜਿਸ ਦਾ ਮਕਸਦ ਸ਼ਕਤੀ ਪ੍ਰਦਰਸ਼ਨ ਹੋ ਸਕਦਾ ਹੈ ਜਾਂ ਫਿਰ ਕਾਂਗਰਸ ਪਾਰਟੀ ਨੂੰ ਚੁਣੌਤੀ ਵੱਜੋਂ ਵੀ ਦੇਖਿਆ ਜਾ ਸਕਦਾ ਹੈ। ਕਿਉਂਕਿ ਜੇਕਰ ਕਾਂਗਰਸ ਆਪਣੇ ਇਹਨਾਂ ਦੋਵਾਂ ਲੀਡਰਾਂ ਪਰਨੀਤ ਕੌਰ ਤੇ ਸੰਦੀਪ ਜਾਖੜ ਨੂੰ ਪਾਰਟੀ ਚੋਂ ਲਾਂਭੇ ਕਰਦੀ ਹੈ ਤਾਂ ਇਹਨਾਂ ਦੀ ਲੋਕਸਭਾ ਤੇ ਵਿਧਾਨ ਸਭਾ ਮੈਂਬਰਸ਼ਿਪ ‘ਤੇ ਕੋਈ ਅਸਰ ਨਹੀਂ ਪਵੇਗਾ। ਹਾਂ ਜੇਕਰ ਇਹ ਦੋਵੇ ਲੀਡਰ ਖੁੱਦ ਕਾਂਗਰਸ ‘ਚੋਂ ਅਸਤੀਫ਼ਾ ਦਿੰਦੇ ਹਨ ਲੋਕਸਭਾ ਵਿਧਾਨ ਸਭਾ ਦਾ ਸਪੀਕਰ ਇਹਨਾਂ ਮੈਂਬਰਸ਼ਿਪ ਰੱਦ ਕਰ ਸਕਦੇ ਹਨ। ਜਿਸ ਨਾਲ ਇਹਨਾਂ ਦੋਵਾਂ ਥਾਵਾਂ ‘ਤੇ ਜ਼ਿਮਨੀ ਚੋਣ ਕਰਵਾਈ ਜਾਵੇਗੀ। ਇਸ ‘ਤੇ ਹੀ ਸਵਾਲ ਖੜੇ ਅੱਜ ਰਾਜਾ ਵੜਿੰਗ ਵੱਲੋਂ ਵੀ ਕੀਤੇ ਗਏ ਕਿ ਬਾਈ ਇਲੈਕਸ਼ਨ ਦੇ ਡਰੋਂ ਪਰਨੀਤ ਕੌਰ ਤੇ ਸੰਦੀਪ ਜਾਖੜ ਅਸਤੀਫ਼ਾ ਨਹੀਂ ਦੇ ਰਹੇ ਹਨ।