ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲਖੀਮਪੁਰ ਮਾਰਚ ਦੌਰਾਨ ਗਾਲ ਕੱਢਣ ਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ,ਜਿਸ ‘ਚ ਉਹ ਵਿਵਾਦਾਂ ‘ਚ ਘਿਰ ਗਏ ਹਨ।ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਸਿੱਧੂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨਾਂ੍ਹ ਦੇ ਮਨ ‘ਚ ਸੀਐਮ ਦੀ ਇੰਨੀ ਇੱਜ਼ਤ ਹੈ ਕਿ ਉਹ 2 ਮਿੰਟ ਵੀ ਉਨਾਂ੍ਹ ਦੇ ਕਾਫਲੇ ਦਾ ਇੰਤਜ਼ਾਰ ਨਹੀਂ ਕਰ ਸਕਦੇ।
ਅਜੇ ਵੀ ਸਿੱਧੂ ਦੇ ਮਨ ‘ਚ ਈਰਖਾ ਹੈ ਕਿ ਇੱਕ ਆਮ ਆਦਮੀ ਨੂੰ ਪੰਜਾਬ ਦਾ ਸੀਐਮ ਕਿਉਂ ਬਣਾਇਆ ਗਿਆ।ਉਨਾਂ੍ਹ ਨੇ ਕਿਹਾ ਕਿ ਇਸ ਵੀਡੀਓ ਤੋਂ ਸਾਬਿਤ ਹੁੰਦਾ ਹੈ ਕਿ ਕਿਸਾਨਾਂ ਦੇ ਲਈ ਕਿਸੇ ਦੇ ਮਨ ‘ਚ ਦਰਦ ਨਹੀਂ ਹੈ।ਇਹ ਸਭ ਇੱਕ ਦੂਜੇ ਤੋਂ ਅੱਗੇ ਨਿਕਲਣ ‘ਚ ਜੁਟੇ ਹੋਏ ਹਨ।ਕਾਂਗਰਸ ਨੇ ਜੋ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਸੀ, ਉਸਦੀ ਸੱਚਾਈ ਸਾਹਮਣੇ ਆ ਗਈ ਹੈ।