Commonwealth Games: ਰਾਸ਼ਟਰਮੰਡਲ ਖੇਡਾਂ ‘ਚ ਦੋ ਵਾਰ ਸੋਨ ਤਮਗਾ ਜਿੱਤਣ ਵਾਲੀ ਦੇਸ਼ ਦੀ ਮਸ਼ਹੂਰ ਵੇਟਲਿਫਟਰ ਸੰਜੀਤਾ ਚਾਨੂ ਇਕ ਵਾਰ ਫਿਰ ਡੋਪ ਟੈਸਟ ‘ਚ ਫਸ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੈਸ਼ਨਲ ਐਂਟੀ-ਡੋਪਿੰਗ ਏਜੰਸੀ (NADA ) ਨੇ ਗੁਜਰਾਤ ਨੈਸ਼ਨਲ ਗੇਮਜ਼ 2022 ‘ਚ ਉਸ ਦੇ ਸੈਂਪਲ ਲਏ ਸਨ, ਜਿਸ ‘ਚ ਸਟੀਰੌਇਡ ਡਰੋਸਟਨੋਲੋਨ ਪਾਇਆ ਗਿਆ ਹੈ। ਇਸ ਤੋਂ ਬਾਅਦ ਸੰਜੀਤਾ ‘ਤੇ ਅਸਥਾਈ ਰੋਕ ਲਗਾ ਦਿੱਤੀ ਗਈ ਹੈ। ਹੁਣ ਸੰਜੀਤਾ ਨੂੰ ਨਾਡਾ ਦੇ ਸੁਣਵਾਈ ਪੈਨਲ ਦੇ ਸਾਹਮਣੇ ਆਪਣੀ ਬੇਗੁਨਾਹੀ ਸਾਬਤ ਕਰਨੀ ਪਵੇਗੀ ਨਹੀਂ ਤਾਂ ਉਸ ‘ਤੇ 4 ਸਾਲ ਦੀ ਪਾਬੰਦੀ ਲਗਾਈ ਜਾਵੇਗੀ।
2014 ਗਲਾਸਗੋ ਅਤੇ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਸੰਜੀਤਾ ਨੇ 30 ਸਤੰਬਰ 2022 ਨੂੰ ਅਹਿਮਦਾਬਾਦ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ 49 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਗ ਲਿਆ। ਇਸ ਵਿੱਚ ਮੀਰਾਬਾਈ ਚਾਨੂ ਨੇ 191 ਕਿਲੋਗ੍ਰਾਮ ਨਾਲ ਸੋਨਾ ਅਤੇ ਸੰਜੀਤਾ ਨੇ 187 ਕਿਲੋਗ੍ਰਾਮ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਸ ਦੌਰਾਨ ਨਾਡਾ ਨੇ ਉਸ ਦਾ ਸੈਂਪਲ ਲਿਆ ਸੀ, ਜਿਸ ਵਿਚ ਸਟੀਰੌਇਡ ਪਾਏ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸੰਜੀਤਾ ਦਾ ਬੀ ਸੈਂਪਲ ਵੀ ਲਿਆ ਗਿਆ ਹੈ ਅਤੇ ਉਸਦਾ ਨਤੀਜਾ ਏ ਸੈਂਪਲ ਵਾਂਗ ਹੀ ਆਇਆ ਹੈ।
ਪਹਿਲਾਂ ਵੀ ਲੱਗਾ ਸੀ ਦੋਸ਼ , ਹੋ ਗਈ ਸੀ ਬਰੀ
ਸੰਜੀਤਾ ਚਾਨੂ ‘ਤੇ ਇਸ ਤੋਂ ਪਹਿਲਾਂ ਮਈ 2018 ‘ਚ ਡੋਪਿੰਗ ਦਾ ਦੋਸ਼ ਲੱਗਾ ਸੀ। ਹਾਲਾਂਕਿ, ਫਿਰ ਅੰਤਰਰਾਸ਼ਟਰੀ ਵੇਟਲਿਫਟਿੰਗ ਫੈਡਰੇਸ਼ਨ (IWF) ਨੇ ਉਸਦੀ ਗਲਤੀ ਮੰਨਦੇ ਹੋਏ 2020 ਵਿੱਚ ਉਸਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਇਸ ਨਾਲ ਸੰਜੀਤਾ ਦੇ ਕਰੀਅਰ ਨੂੰ 2 ਸਾਲ ਦਾ ਨੁਕਸਾਨ ਹੋਇਆ। ਦਰਅਸਲ, IWF ਨੇ 2017 ਵਿੱਚ ਅਮਰੀਕਾ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਉਸਦਾ ਨਮੂਨਾ ਲਿਆ ਸੀ। ਇਸ ਦੀ ਜਾਂਚ ਤੋਂ ਬਾਅਦ ਕਿਹਾ ਗਿਆ ਕਿ ਉਸ ਦਾ ਟੈਸਟੋਸਟੀਰੋਨ ਪੱਧਰ ਉੱਚਾ ਹੈ।
ਹਾਲਾਂਕਿ, ਬਾਅਦ ਵਿੱਚ ਆਈਡਬਲਯੂਐਫ ਨੇ ਮੰਨਿਆ ਕਿ ਉਸ ਨੇ ਸੈਂਪਲ ਨੰਬਰ ਵਿੱਚ ਗਲਤੀ ਕੀਤੀ ਹੈ ਅਤੇ ਇਹ ਸੰਜੀਤਾ ਨਾਲ ਸਬੰਧਤ ਨਹੀਂ ਹੈ। ਇਸ ਦੇ ਨਾਲ ਹੀ ਸੰਜੀਤਾ ਤੋਂ ਇਲਾਵਾ ਗੁਜਰਾਤ ਨੈਸ਼ਨਲ ਖੇਡਾਂ ਵਿੱਚ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਵੀਰਜੀਤ ਕੌਰ ਦਾ ਵੀ ਡੋਪ ਪਾਜ਼ੇਟਿਵ ਪਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h