USA Police Assaulted Woman: ਅਮਰੀਕਾ ਦੇ ਪੈਨਸਿਲਵੇਨੀਆ ‘ਚ ਦੋ ਗੋਰੇ ਪੁਲਿਸ ਵਾਲਿਆਂ ਨੇ ਇੱਕ ਕਾਲੀ ਔਰਤ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੂੰ ਸੈਂਡਵਿਚ ਵਿੱਚ ਵਾਧੂ ਪਨੀਰ ਨਹੀਂ ਦਿੱਤਾ ਗਿਆ।
ਇਹ ਘਟਨਾ 16 ਜਨਵਰੀ ਨੂੰ ਪੈਨਸਿਲਵੇਨੀਆ ਦੇ ਬਟਲਰ ਕਾਉਂਟੀ ਵਿੱਚ ਵਾਪਰੀ। ਇਹ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਤਾਂ ਪੁਲਿਸ ਵਾਲੇ ਔਰਤ ਨੂੰ ਖਿੱਚਦੇ ਹਨ। ਔਰਤ ਵਿਰੋਧ ਕਰਦੀ ਹੈ ਤੇ ਰੌਲਾ ਪਾਉਂਦੀ ਹੈ, ਜਿਸ ਤੋਂ ਬਾਅਦ ਇੱਕ ਪੁਲਿਸ ਕਰਮਚਾਰੀ ਔਰਤ ਨੂੰ ਫੜਦਾ ਹੈ ਤੇ ਦੂਜਾ ਗੁੱਸੇ ਨਾਲ ਉਸ ਦੇ ਮੂੰਹ ‘ਤੇ ਮੁੱਕਾ ਮਾਰਦਾ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ।
On January 16, 2023 LaTinka Hancock was punched by an officer with the Butler Township Police Department. A bystander recorded the cellphone video of the incident and posted it to social media. We will be discussing this on a televised press conference today at 4:30 PM. pic.twitter.com/kpmAoE1rvq
— Michael Wright (@Mwrightatty) January 18, 2023
ਮੈਕਡੋਨਲਡ ਸਟਾਫ ਨੇ ਪੁਲਿਸ ਨੂੰ ਬੁਲਾਇਆ
ਪੀੜਤ ਔਰਤ ਦਾ ਨਾਂ ਲੈਟਿਨਕਾ ਹੈਨਕੌਕ ਹੈ। ਲੈਟਿਨਕਾ ਨੇ ਦੱਸਿਆ ਕਿ ਉਹ ਮੈਕਡੋਨਲਡ ‘ਚ ਸੈਂਡਵਿਚ ਲੈਣ ਗਈ ਸੀ। ਇੱਥੇ ਵਾਧੂ ਨਾ ਦਿੱਤੇ ਜਾਣ ਨੂੰ ਲੈ ਕੇ ਉਸ ਦੀ ਵਰਕਰ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਸਟਾਫ਼ ਨੇ ਪੁਲਿਸ ਨੂੰ ਬੁਲਾਇਆ। ਲੈਟੀਨਾ ਵੀ ਮੈਕਡੋਨਲਡ ਦੇ ਬਾਹਰ ਪੁਲਿਸ ਦੇ ਆਉਣ ਦੀ ਉਡੀਕ ਕਰ ਰਹੀ ਸੀ। ਉਸ ਨੇ ਕਿਹਾ ਕਿ ਮੈਂ ਪੁਲਿਸ ਨੂੰ ਸ਼ਿਕਾਇਤ ਕਰਨ ਲਈ ਉੱਥੇ ਰੁਕੀ ਪਰ ਪੁਲਿਸ ਵਾਲਿਆਂ ਨੇ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਮੈਂ ਬੱਸ ਚਾਹੁੰਦਾ ਸੀ ਕਿ ਉਹ ਮੈਨੂੰ ਜ਼ਮੀਨ ‘ਤੇ ਨਾ ਸੁੱਟੇ: ਹੈਨਕੌਕ
ਪੀੜਤ ਲੈਟਿਨਕਾ ਹੈਨਕੌਕ ਨੇ ਕਿਹਾ- ਜਦੋਂ ਪੁਲਿਸ ਆਈ ਤਾਂ ਮੈਂ ਡਰ ਗਈ। ਮੈਂ ਸਿਰਫ ਇਹੀ ਚਾਹੁੰਦੀ ਸੀ ਕਿ ਉਹ ਮੈਨੂੰ ਜ਼ਮੀਨ ‘ਤੇ ਨਾ ਸੁੱਟੇ। ਇਸ ਲਈ ਮੈਂ ਚੁੱਪਚਾਪ ਖੜ੍ਹੀ ਰਹੀ। ਪਰ ਉਹ ਮੈਨੂੰ ਖਿੱਚਣ ਲੱਗੇ। ਮੈਂ ਚਾਹੁੰਦੀ ਸੀ ਕਿ ਪੁਲਿਸ ਜਿੰਨੀ ਜਲਦੀ ਹੋ ਸਕੇ ਉੱਥੋਂ ਚਲੇ ਜਾਵੇ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਅਮਰੀਕੀ ਪੁਲਿਸ ਨੇ ਕਿਸੇ ਕਾਲੇ ਵਿਅਕਤੀ ‘ਤੇ ਹਮਲਾ ਕੀਤਾ ਹੋਵੇ। 2020 ਵਿੱਚ, ਪੁਲਿਸ ਨੇ ਜਾਰਜ ਫਲਾਇਡ ਨੂੰ ਜ਼ਮੀਨ ‘ਤੇ ਸੁੱਟ ਉਸਦੀ ਗਰਦਨ ‘ਤੇ ਗੋਡੇ ਟੇਕ ਦਿੱਤੇ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਇੱਥੋਂ ਤੱਕ ਕਿ 13 ਜਨਵਰੀ ਨੂੰ ਪੁਲਿਸ ਨੇ ਇੱਕ ਕਾਲੇ ਵਿਅਕਤੀ ਨੂੰ ਜ਼ਮੀਨ ‘ਤੇ ਸੁੱਟ ਕੇ ਟੇਜ਼ਰ ਬੰਦੂਕ ਨਾਲ ਉਸ ‘ਤੇ ਹਮਲਾ ਕੀਤਾ ਸੀ। 4.5 ਘੰਟੇ ਬਾਅਦ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h