24 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹੋਣ ਵਾਲੇ ਮੈਚ ਵਿਸ਼ਵ ਕੱਪ ਮੈਚ ਨੂੰ ਰੱਦ ਕਰਨ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ।ਹਾਲ ਹੀ ‘ਚ ਜੰਮੂ ਦੇ ਪੁੰਛ ਇਲਾਕੇ ‘ਚ ਸ਼ਹੀਦ ਹੋਏ ਨੂਰਪੁਰਬੇਦੀ ਦੇ ਪਚਰੰਡਾ ਪਿੰਡ ਦੇ ਜਵਾਨ ਸ਼ਹੀਦ ਗੱਜਣ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਵਿਸ਼ਵ ਕੱਪ ਮੈਚ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਸ਼ਹੀਦ ਦੀ ਪਤਨੀ ਹਰਪ੍ਰੀਤ ਕੌਰ ਨੇ ਕਿਹਾ ਕਿ ਜਿੱਥੇ ਸਾਡੇ ਦੇਸ਼ ਦੇ ਜਵਾਨ ਸ਼ਹੀਦ ਹੋ ਰਹੇ ਹਨ, ਦੂਜੇ ਪਾਸੇ ਇਹ ਮੈਚ ਪਾਕਿਸਤਾਨ ਦੇ ਨਾਲ ਖੇਡਿਆ ਜਾਣਾ ਚਾਹੀਦਾ ਕਿਉਂਕਿ ਭਾਰਤ ਪਾਕਿਸਤਾਨ ਅਤੇ ਅੱਤਵਾਦੀਆਂ ਦੇ ਰਾਹੀਂ ਸਰਹੱਦ ‘ਤੇ ਖੂਨੀ ਖੇਡ ਰਿਹਾ ਹੈ।
ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਕਿਉਂਕਿ ਉਹ ਪੰਜਾਬ ਦੇ ਕਿਸਾਨਾਂ ਦੇ ਪੁੱਤ ਹਨ, ਜੋ ਸ਼ਹਾਦਤ ਪ੍ਰਾਪਤ ਕਰਦੇ ਹਨ ਪਰ ਜੇਕਰ ਇੱਕ ਨੇਤਾ ਦਾ ਪੁੱਤ ਸਰਹੱਦ ‘ਤੇ ਭਾਰਤ ਮਾਤਾ ਦੀ ਰੱਖਿਆ ਕਰਦਾ ਹੈ ਤਾਂ ਮੰਨਣ ਵਾਲੀ ਗੱਲ ਹੋਵੇਗੀ।ਉਨਾਂ੍ਹ ਨੇ ਕਿਹਾ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ਹਨ ਤੇ ਆਏ ਦਿਨ ਜਵਾਨ ਸਰਹੱਦਾਂ ‘ਤੇ ਸ਼ਹੀਦੀਆਂ ਪਾ ਰਹੇ ਹਨ।
ਭਾਰਤ ਅਤੇ ਪਾਕਿ ਦੇ ਵਿਚਾਲੇ ਹੋਣ ਵਾਲੇ ਵਿਸ਼ਵ ਕੱਪ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਹਰਪ੍ਰੀਤ ਨੇ ਕਿਹਾ ਕਿ ਪਾਕਿਸਤਾਨ ਸਰਹੱਦਾਂ ‘ਤੇ ਦੋਸਤੀ ਦਿਖਾਵੇ, ਮੈਚ ਦੇ ਨਾਲ ਕੋਈ ਵੀ ਦੋਸਤੀ ਕਬੂਤ ਨਹੀਂ ਕੀਤੀ ਜਾਵੇਗੀ।ਇਕ ਪਾਸੇ ਜਿੱਥੇ ਪਾਕਿਸਤਾਨ ਅੱਤਵਾਦੀਆਂ ਰਾਹੀਂ ਖੂਨੀ ਖੇਡ ਰਿਹਾ ਹੈ ਦੂਜੇ ਪਾਸੇ ਭਾਰਤ ਦਾ ਪਾਕਿਸਤਾਨ ਦੇ ਨਾਲ ਮੈਚ ਖੇਡਣਾ ਬਿਲਕੁਲ ਵੀ ਸਹੀ ਨਹੀਂ ਹੈ।