ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਐਲਾਨ ਤੋਂ ਬਾਅਦ ਦਿੱਲੀ ਬਾਰਡਰਾਂ ‘ਤੇ ਇੱਕ ਵਾਰ ਫਿਰ ਕਿਸਾਨਾਂ ‘ਚ ਉਤਸ਼ਾਹ ਦਾ ਮਾਹੌਲ ਹੈ।ਇਕ ਵਾਰ ਫਿਰ ਪਿੰਡਾਂ ਟਰਾਲੀਆਂ ਭਰ -ਭਰ ਕੇ ਕਿਸਾਨ ਦਿੱਲੀ ਵੱਲ ਕੂਚ ਰਹੇ ਹਨ।ਦੱਸ ਦੇਈਏ ਕਿ ਰੋਹਤਕ-ਪਾਣੀਪਤ ਹਾਈਵੇਅ ‘ਤੇ ਬੁੱਧਵਾਰ ਰਾਤ ਪਿੰਡ ਮਹਾਰਾ ਨੇੜੇ ਇੱਕ ਟਰੱਕ ਨੇ ਪੰਜਾਬ ਤੋਂ ਦਿੱਲੀ ਧਰਨੇ ‘ਤੇ ਜਾ ਰਹੇ ਕਿਸਾਨਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ।
ਟਰੱਕ ਦੋ ਕਿਸਾਨਾਂ ਨੂੰ ਕਰੀਬ 20 ਫੁੱਟ ਤੱਕ ਘਸੀਟਦਾ ਲੈ ਗਿਆ।ਹਾਦਸੇ ‘ਚ ਇੱਕ ਕਿਸਾਨ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਮ੍ਰਿਤਕ ਕਿਸਾਨ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ।ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਕਿਸਾਨਾਂ ਨੇ ਕਰੀਬ ਦੋ ਘੰਟੇ ਤੱਕ ਸੜਕ ‘ਤੇ ਜਾਮ ਲਗਾ ਕੇ ਰੱਖਿਆ।