ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਆਪਣੀ ਰਫਤਾਰ ਤੇਜ਼ ਕਰ ਲਈ ਹੈ ਦੇਸ਼-ਵਿਦੇਸ਼ ‘ਚ ਕੋਰੋਨਾ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਇਸੇ ਵਿਚਾਲੇ ਦਿੱਲੀ ਵਿੱਚ ਸ਼ਨੀਵਾਰ ਨੂੰ ਕੋਰੋਨਾ ਦੇ 20,181 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਵਾਇਰਸ ਨਾਲ 7 ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ। ਜਦੋਂ ਕਿ ਪਾਜ਼ੇਟਿਵ ਮਰੀਜ਼ਾਂ ਦੀ ਦਰ ਵਧ ਕੇ 19.60 ਫੀਸਦੀ ਹੋ ਗਈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਦੇਸ਼ ਦੀ ਰਾਜਧਾਨੀ ‘ਚ 2 ਮਈ ਨੂੰ ਕੋਵਿਡ-19 ਕਾਰਨ 407 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ ਪਾਜ਼ੇਟਿਵ ਮਰੀਜ਼ਾਂ ਦੇ 20,394 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਇਨਫੈਕਸ਼ਨ ਦੀ ਦਰ 28.33 ਫੀਸਦੀ ਰਹੀ।
Delhi reports 20,181 fresh COVID cases, 11,869 recoveries, and 7 deaths
Active cases: 48,178
Daily positivity rate: 19.6%
Death toll: 25,143 pic.twitter.com/Uxux4exk56— ANI (@ANI) January 8, 2022
ਅੰਕੜਿਆਂ ਅਨੁਸਾਰ ਇੱਕ ਦਿਨ ਪਹਿਲਾਂ 1,02,965 ਕੋਵਿਡ ਟੈਸਟ ਕੀਤੇ ਗਏ ਸਨ। ਇਨ੍ਹਾਂ ਵਿੱਚ 79,946 ਆਰ.ਟੀ.-ਪੀ.ਸੀ.ਆਰ ਜਦੋਂ ਕਿ ਬਾਕੀ ਰੈਪਿਡ ਏਂਟੀਜੇਨ ਟੈਸਟ ਹਨ। ਹਸਪਤਾਲਾਂ ਵਿੱਚ ਲਗਭਗ 1,586 ਮਰੀਜ਼ ਦਾਖਲ ਹਨ। ਇਨ੍ਹਾਂ ‘ਚੋਂ 375 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। ਇਨ੍ਹਾਂ 375 ਮਰੀਜ਼ਾਂ ਵਿੱਚੋਂ 27 ਵੈਂਟੀਲੇਟਰ ‘ਤੇ ਹਨ।
ਦਿੱਲੀ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 48,178 ਹੈ। ਇਨ੍ਹਾਂ ਵਿੱਚੋਂ 25,909 ਹੋਮ ਆਈਸੋਲੇਸ਼ਨ ਵਿੱਚ ਹਨ। ਇਸ ਸਮੇਂ ਦਿੱਲੀ ਸਰਕਾਰ ਦੇ 14 ਹਸਪਤਾਲਾਂ ਵਿੱਚ ਕੋਵਿਡ ਦੇ ਜਨਰਲ ਅਤੇ ਆਈ.ਸੀ.ਯੂ. ਬੈੱਡਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ, ਹੁਣ 14 ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਲਈ ਕੁੱਲ 5650 ਕੋਵਿਡ ਬੈੱਡ ਅਤੇ 2075 ਆਈ.ਸੀ.ਯੂ. ਬੈੱਡ ਹਨ।