ਭਾਰਤੀ ਪੁਰਸ਼ ਫ੍ਰੀਸਟਾਈਲ ਕੁਸ਼ਤੀ ਟੀਮ ਨੇ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਵਿੱਚ ਚਾਰ ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਦਾ ਲੋਹਾ ਮਨਵਾਇਆ। ਅਭਿਸ਼ੇਕ ਢਾਕਾ ਨੇ ਮੰਗਲਵਾਰ ਨੂੰ 57 ਕਿਲੋਗ੍ਰਾਮ ਵਿੱਚ ਕਜ਼ਾਕਿਸਤਾਨ ਦੇ ਮੇਰ ਬਜ਼ਾਰਬਾਯੇਵ ਤੋਂ ਕੁਆਰਟਰ ਫਾਈਨਲ ਵਿੱਚ ਹਾਰਨ ਤੋਂ ਬਾਅਦ ਰੇਪੇਚੇਜ ਦੀ ਰੁਕਾਵਟ ਨੂੰ ਪਾਰ ਕਰਦੇ ਹੋਏ ਕਾਂਸੀ ਦਾ ਤਮਗਾ ਜਿੱਤਿਆ। ਢਾਕਾ ਨੇ ਰੇਪੇਚੇਜ ਬਾਊਟ ‘ਚ ਯੂਨਾਨ ਦੇ ਆਂਦਰੇਅਸ ਪਾਰੋਸੀਡਿਸ ਨੂੰ ਤਕਨੀਕੀ ਉੱਤਮਤਾ ਦੇ ਆਧਾਰ ‘ਤੇ 12-2 ਨਾਲ ਹਰਾਇਆ, ਜਦਕਿ ਕਾਂਸੀ ਦੇ ਤਮਗੇ ਦੇ ਮੁਕਾਬਲੇ ‘ਚ ਉਨ੍ਹਾਂ ਨੇ ਯੂਕ੍ਰੇਨ ਦੇ ਹੇਓਰੀ ਕਜ਼ਾਨਜ਼ੀ ਨੂੰ 8-5 ਨਾਲ ਹਰਾਇਆ।
#TeamIndia🇮🇳 begins its campaign at World U20 🤼♂️ C'ships 2022 with 4 Bronze 🥉
Men's Freestyle #Wrestling
🥉Sujeet (65kg)
🥉Mulayam (70kg)
🥉Abhishek (57kg)
🥉Niraj (97kg)Mahendra (125kg) entered the final while Sagar (74kg) & Mohit (61kg) will play for 🥉match today! pic.twitter.com/sR1ytMZJBi
— SAI Media (@Media_SAI) August 17, 2022
ਪਿਛਲੇ ਮਹੀਨੇ ਟਿਊਨੀਸ਼ੀਆ ‘ਚ ਸੀਨੀਅਰ ਜ਼ੋਹੈਰ ਸ਼ਘਾਇਰ ਰੈਂਕਿੰਗ ਸੀਰੀਜ਼ ‘ਚ ਸੋਨ ਤਮਗਾ ਜਿੱਤਣ ਵਾਲੇ ਸੁਜੀਤ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ‘ਚ ਯੂਕ੍ਰੇਨ ਦੇ ਮਾਯਕਿਤਾ ਜੁਬਲ ਨੂੰ ਤਕਨੀਕੀ ਉੱਤਮਤਾ ਦੇ ਆਧਾਰ ‘ਤੇ 12-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।