ਅਫਗਾਨਿਸਤਾਨ ‘ਚ ਤਾਲੀਬਾਨੀਆਂ ਕਰਕੇ ਤਣਾਅਪੂਰਨ ਹੋਏ ਮਾਹੌਲ ਬਾਰੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਅਫਗਾਨਿਸਤਾ ‘ਚੋਂ ਭਾਰਤੀਆਂ ਸਣੇ ਗੁਰਦੁਆਰਿਆਂ ‘ਚ ਫਸੇ ਕਰੀਬ 200 ਸਿੱਖਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਕੋਈ ਉਪਰਾਲਾ ਕੀਤਾ ਜਾਏ।
Urge @DrSJaishankar, MEA, GoI, to arrange for immediate evacuation of all Indians, including around 200 Sikhs, stuck in a Gurudwara in Afghanistan after the #Taliban takeover. My govt is willing to extend any help needed to ensure their safe evacuation. @MEAIndia
— Capt.Amarinder Singh (@capt_amarinder) August 16, 2021
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅਫਗਾਨਿਸਤਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ‘ਚ ਹੋਣ ਵਾਲੀ ਕਿਸੇ ਵੀ ਮਦਦ ਲਈ ਤਿਆਰ ਹੈ।