ਪੰਜਾਬ ਦੇ ਨਾਲ ਨਾਲ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ‘ਚ 2022 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕਰ ਦਿੱਤਾ ਕਿ ਜਿੱਥੇ ਕਿਤੇ ਵੀ ਦੇਸ਼ ‘ਚ ਚੋਣਾਂ ਹੋਣੀਆਂ ਉਥੇ ਉਹ ਭਾਜਪਾ ਦੇ ਖਿਲਾਫ਼ ਪ੍ਰਚਾਰ ਕਰਨਗੇ ਤੇ ਲੋਕਾਂ ਨੂੰ ਭਾਜਪਾ ਨੂੰ ਵੋਟਾ ਨਾ ਪਾਉਣ ਦੀ ਅਪੀਲ ਕਰਨਗੇ। ਇਸ ਸਭ ਦੇ ਵਿਚਾਲੇ ਹੁਣ ਕਿਸਾਨੀ ਅੰਦੋਲਨ ‘ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਿਤਆਨਾਥ ਦਾ ਵੱਡਾ ਬਿਆਨ ਆਇਆ। ਯੋਗੀ ਆਦਿਿਤਆਨਾਥ ਨੇ ਕਿਹਾ ਕਿ ਕਿਸਾਨੀ ਅੰਦੋਲਨ ਕਮਜ਼ੌਰ ਹੋ ਚੁੱਕਾ ਹੈ।ਕਿਸਾਨੀ ਅੰਦੋਲਨ ਦੇ ਵਿਚਕਾਰ ਅਸੀਂ ਪੰਚਇਤੀ ਚੋਣਾਂ ਜਿੱਤੀਆਂ ਹਨ। ਯੋਗੀ ਨੇ ਕਿਹਾ ਕਿ ਜਦੋਂ ਭਾਰਤ ਸਰਕਾਰ ਹਰ ਮੁੱਦੇ ‘ਤੇ ਚਰਚਾ ਕਰਨ ਨੂੰ ਤਿਆਰ ਹੈ ਫਿਰ ਕਿਸਾਨ ਜਿੱਦ ਕਿਉਂ ਕਰ ਰਹੇ ਨੇ। ਕਿਸਾਨਾਂ ਵੱਲੋਂ 2022 ‘ਚ ਚੋਣ ਪ੍ਰਚਾਰ ‘ਤੇ ਯੋਗੀ ਨੇ ਕਿਹਾ ਕਿ 2022 ‘ਚ ਚੋਣਾਂ ਭਾਜਪਾ ਜਿੱਤੇਗੀ ਤੇ ਭਾਰੀ ਬਹੁਮਤ ਨਾਲ ਸੂਬੇ ‘ਚ ਭਾਜਪਾ ਸਰਕਾਰ ਬਣਾਏਗੀ। ਯੋਗੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਵਿਚਕਾਰ ਅਸੀਂ ਪੰਚਇਤੀ ਚੋਣਾਂ ਜਿੱਤੀਆਂ ਹਨ। ਕਿਸਾਨ ਆਗੂਆਂ ਨੂੰ ਸਰਕਾਰ ਨਾਲ ਗਲ ਕਰਨੀ ਚਾਹੀਦੀ ਹੈ ਤੇ ਆਪਣੇ ਮਸਲੇ ਦਾ ਹੱਲ ਕਰਾਉਣਾ ਚਾਹੀਦਾ ਹੈ।