ਪੰਜਾਬ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਹੁਣ ਪਿੰਡ-ਪਿੰਡ ਆ ਕੇ ਲੋਕਾਂ ਨੂੰ ਭਰਮਾਉਣ ਲੱਗੇ ਹਨ।ਕਿਸਾਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੜਾਈ ਲੜ ਰਹੇ ਪਰ ਇਹ ਸਿਆਸੀ ਪਾਰਟੀਆਂ ਨਾ ਤਾਂ ਸੱਤਾ ਵੇਲੇ ਆਪਣੇ ਵਾਅਦੇ ਪੂਰੀਆਂ ਕਰਦੀਆਂ ਹਨ ਅਤੇ ਨਾ ਹੀ ਮੋਦੀ ਸਰਕਾਰ ਵਿਰੁੱਧ ਲੜਾਈ ਲੜਦੀਆਂ ਇਸ ਲਈ ਹੁਣ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਇਨ੍ਹਾਂ ਨੇ ਦੇ ਪਿੰਡਾਂ ‘ਚ ਆਉਣ ‘ਤੇ ਰੋਕ ਲਗਾ ਦਿੱਤੀ ਹੈ।
ਹਰ ਪਿੰਡ ‘ਚ ਬੋਰਡ ਲਗਾ ਦਿੱਤੇ ਗਏ ਹਨ ਕਿ ਕਿਸੇ ਵੀ ਸਿਆਸੀ ਆਗੂ ਨੂੰ ਪਿੰਡ ‘ਚ ਨਾ ਵੜਨ ਦਿੱਤਾ ਜਾਵੇ।ਜ਼ਿਕਰਯੋਗ ਹੈ ਕਿ ਸਮਰਾਲਾ ਦੇ ਪਿੰਡ ਓਟਾਲਾ ‘ਚ ਲੋਕਾਂ ਨੇ ਇੱਕ ਬੋਰਡ ਲਗਾਇਆ ਹੈ, ਜਿਸ ‘ਚ ਇਹ ਸੰਦੇਸ਼ ਲਿਖਿਆ ਹੋਇਆ ਹੈ ਕਿ ਪਿੰਡ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਦੇ ਹਨ ਅਤੇ ਜੇਕਰ ਕੋਈ ਸਿਆਸੀ ਪਾਰਟੀ ਚੋਣ ਪ੍ਰਚਾਰ ਲਈ ਆਉਂਦੀ ਹੈ ਤਾਂ ਉਹ ਪਹਿਲਾਂ ਬੋਰਡ ‘ਤੇ ਲਿਖੇ 11 ਸਵਾਲਾਂ ਦੇ ਜਵਾਬ ਦੇਵੇ।
ਦੱਸ ਦੇਈਏ ਕਿ ਬੋਰਡ ‘ਤੇ ਪਹਿਲਾ ਸਵਾਲ ਬੇਅਦਬੀ ਕਾਂਡ ਬਾਰੇ ਸਵਾਲ ਕੀਤਾ ਗਿਆ ਅਤੇ ਦੂਜਾ ਪ੍ਰਸ਼ਨ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਲੇ ਕਾਨੂੰਨਾਂ ਬਾਰੇ ਹੈ।ਫਿਰ ਤੀਜੇ ਸਵਾਲ ‘ਚ ਸਮਰਾਲਾ ਦੇ ਪਿੰਡ ਵਾਸੀਆਂ ਵਲੋਂ ਆਗੂਆਂ ਨੂੰ ਸਵਾਲ ਕੀਤਾ ਗਿਆ ਹੈ ਕਿ ਨਸ਼ਾ ਅਜੇ ਤੱਕ ਵੀ ਪੰਜਾਬ ‘ਚ ਸ਼ਰੇਆਮ ਕਿਉਂ ਵਿਕ ਰਿਹਾ ਹੈ, ਨਜ਼ਾਇਜ ਮਾਈਨਿੰਗਾਂ ਹੋ ਰਹੀਆਂ ਇਸ ‘ਤੇ ਠੱਲ੍ਹ ਕਦੋਂ ਪਉ।