ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦਾ ਸਟੈਂਡ ਸਪੱਸ਼ਟ ਹੋ ਗਿਆ ਹੈ। ਪ੍ਰਨੀਤ ਕੌਰ ਨੇ ਆਪਣੇ ਟਵਿੱਟਰ ਹੈਂਡਲ ‘ਤੇ 2022 ਲਈ ਕੈਪਟਨ ਦਾ ਪੋਸਟਰ, ਇੱਕ ਨਵੀਂ ਤਸਵੀਰ ਪਾਈ ਹੈ।
ਦੱਸ ਦੇਈਏ ਕਿ ਪ੍ਰਨੀਤ ਕੌਰ ਨੂੰ ਪਿਛਲੇ ਦਿਨੀਂ ਹਾਈਕੋਰਟ ਵਲੋਂ ਨੋਟਿਸ ਜਾਰੀ ਹੋਇਆ ਸੀ ਕਿ ਉਹ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਿਲ ਹਨ।ਇਸ ਲਈ ਹੀ ਪ੍ਰਨੀਤ ਕੌਰ ਵਲੋਂ ਸੋਸ਼ਲ ਮੀਡੀਆ ‘ਤੇ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਪ੍ਰਨੀਤ ਕੌਰ ਦੇ ਸੋਸ਼ਲ ਅਕਾਉਂਟਸ ‘ਤੇ ਇੱਕ ਤਸਵੀਰ ਲੱਗੀ ਹੋਈ ਹੈ ਜਿਸ ‘ਚ ਲਿਖਿਆ ਹੈ ਕਿ ‘ ਕੈਪਟਨ ਫਾਰ 2022’।ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਪ੍ਰਨੀਤ ਕੌਰ ਵੀ ਕੈਪਟਨ ਦੀ ਨਵੀਂ ਪਾਰਟੀ ਵੱਲ ਹੀ ਜਾਣਗੇ।ਫਿਲਹਾਲ ਪ੍ਰਨੀਤ ਕੌਰ ਵਲੋਂ ਇਸ ਨੂੰ ਲੈ ਕੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ।