ਗੁਰਨਾਮ ਚੜੂਨੀ ਦੇ ਬਿਆਨ ਤੇ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਸਪੱਸ਼ਟੀਕਰਨ ਦਿੱਤਾ ਹੈ | ਉਨ੍ਹਾਂ ਕਿਹਾ ਕਿ 32 ਕਿਸਾਨ ਜਥੇਬੰਦੀਆਂ ਵੱਲੋਂ ਇਹੋ ਜਿਹਾ ਕੋਈ ਅਜੰਡਾ ਨਹੀਂ ਆਇਆ |ਇਹ ਬਿਆਨ ਗੁਰਨਾਮ ਚੜੂਨੀ ਦਾ ਨਿੱਜੀ ਬਿਆਨ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਥੇਬੰਦੀਆਂ ਨੂੰ ਦੱਸਣਾ ਕਿ ਪੰਜਾਬ ਮਿਸ਼ਨ ਸ਼ੁਰੂ ਕਰਨ ਇਹ ਤਾਂ ਪੰਜਾਬ ਦੇ ਕਿਸਾਨਾਂ ਨੇ 26 ਨਵੰਬਰ ਨੂੰ ਹੀ ਪੂਰਾ ਕਰ ਦਿੱਤਾ ਸੀ ਜਦੋਂ ਉਹ ਪੰਜਾਬ ਤੋਂ ਬਾਅਦ ਹਰਿਆਣਾ ਆਏ ਸੀ ਇਸ ਤੋਂ ਪਹਿਲਾ ਹੀ ਉਨ੍ਹਾਂ ਪੰਜਾਬ ਦੇ ਸਾਰੇ ਟੋਲ ਪਲਾਜੇ ,ਰਿਲਾਇਸ ਦੇ ਸ਼ੋ-ਰੂਮ ਬੰਦ ਕਰਵਾ ਦਿੱਤੇ ਸਨ ਇਸ ਲਈ ਹੁਣ ਹਰਿਆਣਾ ਤੇ ਪੰਜਾਬ ਤਾਂ ਜਾਗਰੂਕ ਹੋ ਗਿਆ ਹੈ ਹੁਣ ਸਾਰੇ ਕਿਸਾਨ ਯੂਪੀ ਅਤੇ ਉਤਰਾਂਖੰਡ ਦੇ ਕਿਸਾਨਾਂ ਨੂੰ ਮਿਲ ਕੇ ਇਨ੍ਹਾਂ 3 ਖੇਤੀ ਕਾਨੂੰਨ ਬਾਰੇ ਜਾਗਰੂਕ ਕਰਵਾਈਏ | ਹਰਮੀਤ ਕਾਦੀਆ ਨੇ ਕਿਹਾ ਕਿ ਸੰਯੁਕਤ ਮੋਰਚੇ ਨੇ 8 ਤਰੀਕ ਨੂੰ ਮਹਿੰਗਾਈ ਨੂੰ ਲੈ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ |