ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਅਕਾਲੀ ਦਲ ਨੇ ਤਿਆਰੀਆਂ ਤੇਜ ਕਰ ਦਿੱਤੀਆਂ ਹਨ।ਇਸਦੇ ਚਲਦਿਆਂ ਅੱਜ ਜਲੰਧਰ ‘ਚ ਬਹੁਜਨ ਸਮਾਜ ਪਾਰਟੀ-ਸ਼੍ਰੋਮਣੀ ਅਕਾਲੀ ਦਲ ਵਲੋਂ ‘ਭੁੱਲ ਸੁਧਾਰ ਰੈਲੀ’ ਆਯੋਜਿਤ ਕੀਤੀ ਗਈ।ਰੈਲੀ ‘ਚ ਪਹੁੰਚਦੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਕਾਂਸੀ ਰਾਮ ਜੀ ਦੀ ਬਰਸੀ ‘ਤੇ ਉਨਾਂ੍ਹ ਨੂੰ ਸਰਧਾਂਜਲੀ ਭੇਂਟ ਕੀਤੀ।
ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ‘ਚ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਹਰ ਵਰਗ ਨੂੰ 400 ਯੂਨਿਟ ਮੁਫਤ ਬਿਜਲੀ ਮਿਲੇਗੀ।ਉਨ੍ਹਾਂ ਨੇ ਕਿਹਾ ਕਿ ਐਸਸੀ ਸਕਾਲਰਸ਼ਿਪ ਦੁਬਾਰਾ ਸ਼ੁਰੂ ਕੀਤੀ ਜਾਵੇਗੀ।ਹਰ ਵਿਅਕਤੀ ਦਾ 10 ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਬਣੇਗਾ ਜਿਸਦੇ ਤਹਿਤ ਪ੍ਰਾਈਵੇਟ ਅਤੇ ਸਰਕਾਰੀ ਦੋਵੇਂ ਹਸਪਤਾਲਾਂ ‘ਚ ਮੁਫਤ ਇਲਾਜ ਕਰਵਾਇਆ ਜਾ ਸਕੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਹਰੇਕ ਕਾਲਜ ਵਿੱਚ 33 ਫੀਸਦੀ ਸੀਟਾਂ ਐਸਸੀ ਸਮਾਜ ਲਈ ਰਾਖਵੀਆਂ ਹੋਣਗੀਆਂ ਅਤੇ ਇਨ੍ਹਾਂ 33 ਫੀਸਦੀ ਵਿਦਿਆਰਥੀਆਂ ਦਾ ਸਾਰਾ ਖਰਚਾ ਅਕਾਲੀ ਦਲ ਪਾਰਟੀ ਸਹਿਣ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੀ ਕਾਂਸ਼ੀ ਰਾਮ ਜੀ ਦੀ ਯਾਦ ਵਿੱਚ ਇੱਕ ਮੈਡੀਕਲ ਕਾਲਜ ਬਣਾਇਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਡਾ: ਬੀ ਆਰ ਅੰਬੇਡਕਰ ਦੀ ਯਾਦ ਵਿੱਚ ਦੁਆਬਾ ਵਿੱਚ ਇੱਕ ਵੱਡੀ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ।