ਗ੍ਰੇਟਰ ਨੋਇਡਾ ਦੇ ਇੰਡੀਆ ਐਕਸਪੋ ਮਾਰਟ ਦੇ ਹਾਲ ਨੰਬਰ 14 ‘ਚ ਲੋਕਾਂ ਦੀ ਭਾਰੀ ਭੀੜ ਮੌਜੂਦ ਸੀ। ਪ੍ਰੋਗਰਾਮ ਸ਼ੁਰੂ ਹੁੰਦਾ ਹੈ ਤੇ ਇਸ ਦੌਰਾਨ ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰਾ ਸਟੇਜ ‘ਤੇ ਆਉਂਦੇ ਹਨ ਤੇ ਕੰਪਨੀ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦੇ ਹਨ।
ਅਚਾਨਕ ਫਲੈਸ਼ ਲਾਈਟ ਦੀ ਰੋਸ਼ਨੀ ਇੱਕ ਥਾਂ ‘ਤੇ ਰੁੱਕ ਹੋ ਜਾਂਦੀ ਹੈ ਤੇ ਪਰਦਾ ਤੇਜ਼ੀ ਨਾਲ ਉੱਠਦਾ ਹੈ। ਜਿਵੇਂ ਹੀ ਪਰਦਾ ਉੱਠਦਾ ਹੈ, ਹਾਲ ਤਾੜੀਆਂ ਨਾਲ ਗੂੰਜ ਉੱਠਦਾ ਹੈ ਅਤੇ ਟਾਟਾ ਮੋਟਰਜ਼ ਦੀ ਲਾਲ ਰੰਗ ਦੀ ਕਾਰ Curvv (ਪੈਟਰੋਲ) ਸਟੇਜ ‘ਤੇ ਪੇਸ਼ ਹੁੰਦੀ ਹੈ।
ਸ਼ੈਲੇਸ਼ ਚੰਦਰ ਗੱਡੀਆਂ ਦੇ ਲਾਂਚ ਈਵੈਂਟ ਨੂੰ ਅੱਗੇ ਲੈ ਜਾਂਦਾ ਹੈ ਅਤੇ ਇੱਕ-ਇੱਕ ਕਰਕੇ ਸਾਰੀਆਂ ਗੱਡੀਆਂ ਤੋਂ ਪਰਦਾ ਉੱਠਣ ਲੱਗ ਪੈਂਦਾ ਹੈ। ਇਸ ਆਟੋ ਐਕਸਪੋ ਵਿੱਚ, ਟਾਟਾ ਮੋਟਰਜ਼ ਨੇ ਆਪਣੇ ਕਾਨਸੈਪਟ ਵਾਹਨ ਅਵਿਨਿਆ ਤੋਂ ਲੈ ਕੇ ਹੈਰੀਅਰ ਈਵੀ ਤੱਕ ਤੇ ਸੀਐਨਜੀ ਸੈਗਮੈਂਟ ਵਿੱਚ ਪੰਚ ਸੀਐਨਜੀ ਤੇ ਅਲਟਰੋਜ਼ ਸੀਐਨਜੀ ਸਮੇਤ ਕਈ ਮਾਡਲਾਂ ਨੂੰ ਪੇਸ਼ ਕੀਤਾ।
ਇਸ ਵਾਰ ਕੰਪਨੀ ਨੇ ਐਕਸਪੋ ‘ਚ ਕੁੱਲ 12 ਵਾਹਨਾਂ ਅਤੇ ਕਾਨਸੈਪਟ ਨੂੰ ਪੇਸ਼ ਕੀਤਾ, ਜਿਸ ਵਿੱਚ ਸ਼ੋਅ ਸਟਾਪਰ: SIERRA ਇਲੈਕਟ੍ਰਿਕ ਅਤੇ ਅਵਿਨਿਆ ਵਰਗੇ ਕਾਨਸੈਪਟ ਨੇ ਬਹੁਤ ਧਿਆਨ ਖਿੱਚਿਆ। ਨਾਲ ਹੀ, ਦੇਸ਼ ਦੀ ਪਹਿਲੀ ਆਲ-ਵ੍ਹੀਲ ਡਰਾਈਵ ਇਲੈਕਟ੍ਰਿਕ SUV, Harrier EV ਨੇ ਆਪਣੀ ਬੋਲਡ, ਪਾਵਰਫੁਲ ਤੇ ਇੰਟੈਲਿਜੈਂਟ ਲੁੱਕ ਨਾਲ ਖੂਬ ਸ਼ਲਾਘਾ ਹਾਸਲ ਕੀਤੀ। ਇਸ SUV ਨੂੰ Gen 2 ਆਰਕੀਟੈਕਚਰ ‘ਤੇ ਬਣਾਇਆ ਗਿਆ ਹੈ।
Tata Avinya ਤੀਜੀ ਪੀੜ੍ਹੀ ਦੇ ਆਰਕੀਟੈਕਚਰ ‘ਤੇ ਬਣਾਇਆ ਪਿਓਰ ਇਲੈਕਟ੍ਰਿਕ ਵਾਹਨ ਕਾਨਸੈਪਟ ਹੈ। ਜਿਸ ਨੂੰ ਕੰਪਨੀ ਨੇ ਫਿਊਚਰਿਸਟਿਕ ਡਿਜ਼ਾਈਨ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇੱਥੇ ਬੈਠਣ ਲਈ ਕਾਫ਼ੀ ਜਗ੍ਹਾ ਹੋਵੇਗੀ ਅਤੇ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਮਿਲਣਗੀਆਂ।
Tata Curvv Coupe Concept: Curvv ਕਾਨਸੈਪਟ ਦਾ ਇੱਕ ICE ਵਰਜਨ ਹੈ, ਜਿਸ ਨੂੰ ਕੰਪਨੀ ਰੈਗੂਲਰ ਪੈਟਰੋਲ ਇੰਜਣ ਦੇ ਨਾਲ ਪੇਸ਼ ਕਰੇਗੀ। ਇਸ ਨੂੰ SUV ਦੀ ਮਜ਼ਬੂਤ ਬਾਡੀ ਦੇ ਨਾਲ ਕੂਪ ਸਟਾਈਲ ਦਾ ਸਲੋਪੀ ਡਿਜ਼ਾਈਨ ਦਿੱਤਾ ਗਿਆ ਹੈ। ਇਸ ਕਾਰ ਨੂੰ ਪਿਛਲੇ ਸਾਲ ਵੀ ਪੇਸ਼ ਕੀਤਾ ਗਿਆ ਸੀ, ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਆਉਣ ਵਾਲੇ 2024 ਤੱਕ ਬਾਜ਼ਾਰ ‘ਚ ਵਿਕਰੀ ਲਈ ਪੇਸ਼ ਕੀਤਾ ਜਾ ਸਕਦਾ ਹੈ।
ਕੰਪਨੀ ਨੇ Curvv ਨੂੰ ਆਧੁਨਿਕ SUV ਵਰਗੀ ਸ਼ਾਰਪ ਲਾਈਨ ਅਤੇ ਕੂਪ ਸਟਾਈਲ ਦਿੱਤਾ ਹੈ। ਇਸ ‘ਚ ਕੰਪਨੀ ਦਾ ਰਵਾਇਤੀ ਸਪਲਿਟ ਹੈੱਡਲੈਂਪ ਨਜ਼ਰ ਆ ਰਿਹਾ ਹੈ। ਕਾਰ ਦੇ ਅੰਦਰ ਥ੍ਰੀ-ਲੇਅਰਡ ਡੈਸ਼ਬੋਰਡ ਦਿੱਤਾ ਗਿਆ ਹੈ, ਜਿਸ ‘ਚ ਕਈ ਥਾਵਾਂ ‘ਤੇ ਰੈੱਡ ਐਕਸੈਂਟ ਨਜ਼ਰ ਆ ਰਿਹਾ ਹੈ। ਕਿਉਂਕਿ ਇਹ ਇੱਕ ਕਾਨਸੈਪਟ ਵਰਜਨ ਹੈ, ਇਸ ਲਈ ਉਤਪਾਦਨ ਤਿਆਰ ਮਾਡਲ ਵੱਖਰਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਕਾਰ ਦੇ ਅੰਦਰ ਰੈੱਡ ਐਕਸੈਂਟ ਇਸ ਨੂੰ ਸਪੋਰਟੀ ਲੁੱਕ ਦੇਣ ਵਿੱਚ ਕੋਈ ਕਸਰ ਨਹੀਂ ਛੱਡਦੇ।
Tata Altroz CNG- ਦੇਸ਼ ਵਿੱਚ ਹੁਣ ਤੱਕ, ਮਾਰੂਤੀ ਸੁਜ਼ੂਕੀ ਤੇ ਹੁੰਡਈ ਨੇ ਜ਼ਿਆਦਾਤਰ CNG ਵਾਹਨ ਪੋਰਟਫੋਲੀਓ ਵਿੱਚ ਦਬਦਬਾ ਬਣਾਇਆ ਹੈ। ਪਰ Tata Motors ਨੇ ਪਿਛਲੇ ਸਾਲ Tiago ਅਤੇ Tigor ਦੇ CNG ਵਰਜਨ ਨੂੰ ਪੇਸ਼ ਕਰਕੇ ਇਸ ਸੈਗਮੈਂਟ ‘ਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਆਟੋ ਐਕਸਪੋ ਵਿੱਚ, ਕੰਪਨੀ ਨੇ ਇਸ ਹਿੱਸੇ ਵਿੱਚ ਆਪਣੀ ਪਕੜ ਨੂੰ ਹੋਰ ਬਿਹਤਰ ਬਣਾਉਣ ਲਈ ਪੰਚ ਸੀਐਨਜੀ ਅਤੇ ਅਲਟਰੋਜ਼ ਸੀਐਨਜੀ ਵੀ ਪੇਸ਼ ਕੀਤੀ ਹੈ।
Tata Punch ਆਪਣੇ ਸੈਗਮੈਂਟ ‘ਚ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਚੋਂ ਇੱਕ ਹੈ। ਹੁਣ ਕੰਪਨੀ ਨੇ ਆਪਣਾ CNG ਵੇਰੀਐਂਟ ਪੇਸ਼ ਕੀਤਾ ਹੈ, ਇਹ ਕੰਪੈਕਟ SUV ਸੈਗਮੈਂਟ ‘ਚ ਆਉਣ ਵਾਲੀ ਪਹਿਲੀ ਕਾਰ ਹੋਵੇਗੀ ਜੋ ਕੰਪਨੀ ਦੀ ਫਿਟਡ CNG ਕਿੱਟ ਨਾਲ ਲੈਸ ਹੋਵੇਗੀ।
ਡਿਊਲ ਸਿਲੰਡਰ ਟੈਕਨਾਲੋਜੀ: ਇਨ੍ਹਾਂ ਦੋਵਾਂ ਕਾਰਾਂ ਦੀ ਖਾਸ ਗੱਲ ਇਹ ਹੈ ਕਿ ਸੀਐਨਜੀ ਕਾਰ ਹੋਣ ਦੇ ਬਾਵਜੂਦ ਤੁਹਾਨੂੰ ਬੂਟ-ਸਪੇਸ (ਡਿੱਗੀ) ਨਾਲ ਸਮਝੌਤਾ ਨਹੀਂ ਕਰਨਾ ਪਵੇਗਾ। ਇਸ ‘ਚ ਬੂਟ ਦੇ ਹੇਠਲੇ ਹਿੱਸੇ ‘ਤੇ CNG ਸਿਲੰਡਰ ਲਗਾਇਆ ਗਿਆ ਹੈ ਅਤੇ ਉੱਪਰੋਂ ਇਕ ਮਜ਼ਬੂਤ ਟ੍ਰੇ ਦਿੱਤੀ ਗਈ ਹੈ, ਜੋ ਇਸ ਦੇ ਬੂਟ ਨੂੰ ਉੱਪਰ ਅਤੇ ਹੇਠਾਂ ਦੋ ਹਿੱਸਿਆਂ ‘ਚ ਵੰਡਦੀ ਹੈ। ਟਾਟਾ ਮੋਟਰਜ਼ ਦਾ ਦਾਅਵਾ ਹੈ ਕਿ ਇਹ ਦੇਸ਼ ਦੇ ਪਹਿਲੇ CNG ਵਾਹਨ ਹਨ ਜੋ ਡਿਊਲ ਸਿਲੰਡਰ ਤਕਨੀਕ ਨਾਲ ਆਉਂਦੇ ਹਨ। ਯਾਨੀ ਇੱਕ ਕਾਰ ਵਿੱਚ ਦੋ ਸਿਲੰਡਰ ਦਿੱਤੇ ਗਏ ਹਨ।
Tata Altroz Racing – ਇਸ ਤੋਂ ਇਲਾਵਾ, ਕੰਪਨੀ ਨੇ ਪ੍ਰਦਰਸ਼ਨ ਕਾਰ ਪ੍ਰੇਮੀਆਂ ਲਈ ਆਪਣੀ ਪ੍ਰੀਮੀਅਮ ਹੈਚਬੈਕ ਕਾਰ ਅਲਟਰੋਜ਼ ਦਾ ਨਵਾਂ ਅਲਟਰੋਜ਼ ਰੇਸਰ ਰੇਸਿੰਗ ਸੰਸਕਰਣ ਵੀ ਪੇਸ਼ ਕੀਤਾ ਹੈ। ਰੈੱਡ ਅਤੇ ਬਲੈਕ ਡਿਊਲ ਟੋਨ ਪੇਂਟ ਸਕੀਮ ਨਾਲ ਆਉਣ ਵਾਲੀ ਕਾਰ ਕਾਫੀ ਆਕਰਸ਼ਕ ਲੱਗ ਰਹੀ ਹੈ। ਕੰਪਨੀ ਨੇ Tiago.ev ਦਾ ਸਪੋਰਟਸ ਵਰਜ਼ਨ ਵੀ ਪੇਸ਼ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸੜਕ ‘ਤੇ ਚੱਲਦੇ ਸਮੇਂ ਇਸ ਵਾਹਨ ਦੀ ਲੁੱਕ ਕਾਫੀ ਆਕਰਸ਼ਕ ਹੈ ਅਤੇ ਇਸ ਦੀ ਡਰਾਈਵਿੰਗ ਕਾਫੀ ਮਜ਼ੇਦਾਰ ਹੈ।
Tata Harrier Electric SUV: Tata Motors ਆਪਣੇ ਇਲੈਕਟ੍ਰਿਕ ਵਾਹਨ ਪੋਰਟਫੋਲੀਓ ਦੇ ਨਾਲ ਬਹੁਤ ਫੋਕਸ ਜਾਪਦੀ ਹੈ। ਕੰਪਨੀ ਨੇ ਇਸ ਮੋਟਰ ਸ਼ੋਅ ‘ਚ ਆਪਣੀ ਮੌਜੂਦਾ SUV Harrier ਦਾ ਨਵਾਂ ਇਲੈਕਟ੍ਰਿਕ ਵਰਜ਼ਨ ਪੇਸ਼ ਕੀਤਾ ਹੈ। ਇਸਦੀ ਬੈਟਰੀ ਸਮਰੱਥਾ ਲਗਭਗ 60 kWh ਹੋਵੇਗੀ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ SUV ਲਗਭਗ 400 ਤੋਂ 450 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਦੇਵੇਗੀ। ਇਸ SUV ‘ਚ ਕੰਪਨੀ ਦੀ ਮੌਜੂਦਾ Ziptron ਟੈਕਨਾਲੋਜੀ ਵੀ ਦੇਖਣ ਨੂੰ ਮਿਲੇਗੀ, ਜੋ Nexon ‘ਚ ਵੀ ਵਰਤੀ ਜਾਂਦੀ ਹੈ।