ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਕੋਟਕਪੂਰਾ ਗੋਲੀਕਾਂਡ ਵਾਪਰਿਆ ਸੀ ਜਿਸ ਦੀ ਜਾਂਚ ਲਈ ਲੰਬੇ ਸਮੇਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ,ਹੁਣ ਨਵੀਂ SIT ਦੇ ਵੱਲੋਂ 22 ਜੂਨ ਨੂੰ ਵੱਡੇ ਬਾਦਲ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿਸ ਤੋਂ ਸਿਹਤ ਦਾ ਹਵਾਲਾ ਦੇਣ ਕਰਕੇ ਪ੍ਰਕਾਸ਼ ਸਿੰਘ ਤੋਂ ਉਨ੍ਹਾਂ ਦੇ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗਾ | ਸੈਕਟਰ 4 ਵਾਲੇ ਘਰ ਹੁਣ ਸਵਾਲਾ ਦੇ ਜਵਾਬ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛੇ ਜਾਣਗੇ ,ਜਿਸ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਸਿਹਤ ਹਾਲੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਠੀਕ ਨਹੀਂ ਪਰ ਫਿਰ ਵੀ ਉਹ ਪੁੱਛ ਗਿੱਛ ਲਈ ਤਿਹਾਰ ਹਨ |