Patiala News: ਪੰਜਾਬ ਦੇ ਪਟਿਆਲਾ ਦੇ ਥਾਣਾ ਸਦਰ ਨਾਭਾ (Nabha) ਅਧੀਨ ਆਉਂਦੇ ਪਿੰਡ ਫੈਜ਼ਗੜ੍ਹ ‘ਚ ਨਸ਼ੇ ਲਈ ਪੈਸੇ (money for drugs) ਨਾ ਦੇਣ ‘ਤੇ 22 ਸਾਲਾ ਪੁੱਤਰ ਨੇ ਆਪਣੀ ਮਾਂ ਦਾ ਕੁਹਾੜੀ ਮਾਰ ਕੇ ਕਤਲ (murder of mother) ਕਰ ਦਿੱਤਾ। ਮੁਲਜ਼ਮ ਨੇ ਘਰ ‘ਚ ਟੋਆ ਪੁੱਟ ਕੇ ਲਾਸ਼ ਨੂੰ ਦਫ਼ਨਾ ਦਿੱਤਾ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਦੋਸ਼ੀ ਦਾ ਨਾਂ ਸਾਬਰ ਅਲੀ ਹੈ, ਜਿਸ ਨੂੰ ਗ੍ਰਿਫ਼ਤਾਰ (accused arrested) ਕਰ ਲਿਆ ਗਿਆ ਹੈ।
ਦੱਸ ਦਈਏ ਕਿ ਸਾਬਰ ਅਲੀ ਨਸ਼ੇੜੀ ਹੈ। ਸੋਮਵਾਰ ਸ਼ਾਮ ਉਸ ਨੇ ਨਸ਼ੇ ਲਈ ਆਪਣੀ ਮਾਂ ਕਿਰਨਾ (50) ਤੋਂ ਪੈਸਿਆਂ ਦੀ ਮੰਗ ਕੀਤੀ। ਮਾਂ ਦੇ ਮਨ੍ਹਾ ਕਰਨ ‘ਤੇ ਦੋਸ਼ੀ ਨੇ ਕੁਹਾੜੀ ਨਾਲ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਦੋਸ਼ੀ ਨੇ ਨਸ਼ੇ ‘ਚ ਧੁੱਤ ਹੋ ਕੇ ਅਗਲੇ ਦਿਨ ਮੰਗਲਵਾਰ ਨੂੰ ਘਰ ਦੇ ਕਮਰੇ ‘ਚ ਟੋਆ ਪੁੱਟ ਕੇ ਲਾਸ਼ ਨੂੰ ਉਥੇ ਹੀ ਦੱਬ ਦਿੱਤਾ।
ਬੁੱਧਵਾਰ ਨੂੰ ਤਹਿਸੀਲਦਾਰ ਦੀ ਮੌਜੂਦਗੀ ‘ਚ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਕਿਰਨਾ ਨੂੰ ਦੋ ਦਿਨਾਂ ਤੱਕ ਗੁਆਂਢੀਆਂ ਨੇ ਨਹੀਂ ਦੇਖਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਦੋਸ਼ੀ ਪੁੱਤਰ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਮੁਲਜ਼ਮ ਪੈਸਿਆਂ ਲਈ ਲੜਾਈ-ਝਗੜਾ ਕਰਦੇ ਸੀ
ਪਿੰਡ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਕਰੀਬ 20 ਸਾਲ ਪਹਿਲਾਂ ਕਿਰਨਾ ਨੇ ਕਾਕਾ ਖ਼ਾਨ ਨਾਮ ਦੇ ਵਿਅਕਤੀ ਨਾਲ ਦੂਜਾ ਵਿਆਹ ਕੀਤਾ ਸੀ। ਕੁਝ ਸਾਲ ਪਹਿਲਾਂ ਕਾਕਾ ਖ਼ਾਨ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਉਦੋਂ ਤੋਂ ਸਾਬਰ ਅਲੀ ਆਪਣੀ ਮਾਂ ਨਾਲ ਜਾਇਦਾਦ ਅਤੇ ਪੈਸਿਆਂ ਨੂੰ ਲੈ ਕੇ ਅਕਸਰ ਲੜਦਾ ਰਹਿੰਦਾ ਸੀ। ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਸਾਬਰ ਅਲੀ ਨੇ ਪੈਸੇ ਅਤੇ ਜਾਇਦਾਦ ਲਈ ਆਪਣੀ ਮਾਂ ਦਾ ਕਤਲ ਕੀਤਾ ਹੈ।