ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਨਾਇਕ ਸਰਦਾਰ ਗੱਜਣ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 23 ਤਰੀਕ ਦਿਨ ਸ਼ਨੀਵਾਰ ਨੂੰ ਹੋਵੇਗਾ।
ਜਾਣਕਾਰੀ ਦਿੰਦੇ ਹੋਏ ਬਾਬਾ ਦਿਲਬਾਗ ਸਿੰਘ ਤੇ ਸ਼ਹੀਦ ਦੇ ਪਿਤਾ ਸਰਦਾਰ ਚਰਨ ਸਿੰਘ ਨੇ ਦੱਸਿਆ ਕਿ 23 ਤਰੀਕ ਦਿਨ ਸ਼ਨੀਵਾਰ ਨੂੰ ਦੁਪਹਿਰ ਨੂੰ ਬਾਰਾਂ ਵਜੇ ਸ਼ਹੀਦ ਦੀ ਯਾਦ ‘ਚ ਭੋਗ ਪਾਏ ਜਾਣਗੇ ਤੇ ਬਾਰਾਂ ਵਜੇ ਤੋਂ ਬਾਅਦ 2 ਵਜੇ ਤੱਕ ਸ਼ਰਧਾਂਜਲੀ ਸਮਾਗਮ ਆਯੋਜਿਤ ਹੋਵੇਗਾ।ਦੱਸ ਦੇਈਏ ਕਿ ਸ਼ਰਧਾਂਜਲੀ ਸਮਾਗਮ ਤੇ ਪਾਠ ਦੇ ਭੋਗ ਜੱਦੀ ਪਿੰਡ ਪੱਚਰੰਡਾ ਵਿਖੇ ਹੀ ਆਯੋਜਿਤ ਕੀਤੇ ਜਾਣਗੇ।