ਪੰਜਾਬ ਦੇ ਵਿੱਚ ਵੀ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਨਵੇਂ ਕੇਸਾਂ ਦੇ ਵਿੱਚ ਆਏ ਦਿਨ ਗਿਰਾਵਟ ਆ ਰਹੀ ਹੈ। ਕੋਰੋਨਾ ਦੇ ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਬੀਤੇ 24 ਘੰਟਿਆਂ ਦੇ ਅੰਕੜੇ ਦੀ ਗੱਲ ਕਰੀਏ ਤਾਂ ਪੰਜਾਬ ‘ਚ 626 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 35 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਵੀਰਵਾਰ 1,229 ਲੋਕ ਕੋਰੋਨਾ ਤੋਂ ਠੀਕ ਹੋਏ ਹਨ।
ਕੋਰੋਨਾ ਦੇ ਇਕ ਦਿਨ ਵਿਚ 56024 ਟੈਸਟ ਹੋਏ |ਪੰਜਾਬ ‘ਚ ਮੌਜੂਦਾ ਸਮੇਂ 8829 ਕੇਸ ਐਕਟਿਵ ਹਨ ਯਾਨੀ ਕਿ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਬੇ ‘ਚ ਹੁਣ ਤਕ ਕੁੱਲ 15,771 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ‘ਚ ਇਸ ਸਮੇਂ 2062 ਲੋਕ ਆਕਸੀਜਨ ਸਪੋਰਟ ‘ਤੇ ਹਨ। ਜਦਕਿ 170 ਲੋਕਾਂ ਦੀ ਹਾਲਤ ਗੰਭੀਰ ਬਣੀ ਹੈ ਤੇ ਵੈਂਟੀਲੇਟਰ ਸਪੋਰਟ ‘ਤੇ ਹਨ।