ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ‘ਚ ਕੇਸਾਂ ਦੀ ਵੱਡੀ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 1 ਲੱਖ 32 ਹਜ਼ਾਰ 788 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਸ ਦੌਰਾਨ 3207 ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ। ਹਾਲਾਂਕਿ, 2 ਲੱਖ 31 ਹਜ਼ਾਰ 456 ਲਾਗ ਵਾਲੇ ਮਰੀਜ਼ ਠੀਕ ਵੀ ਹੋਏ।
ਮੰਗਲਵਾਰ ਨੂੰ ਸਭ ਤੋਂ ਵੱਧ 35 ਹਜ਼ਾਰ 949 ਲੋਕਾਂ ਨੇ ਮਹਾਰਾਸ਼ਟਰ ਵਿਚ ਕੋਰੋਨਾ ਨੂੰ ਹਰਾਇਆ। ਤਾਮਿਲਨਾਡੂ ਵਿੱਚ 31,683 ਲੋਕ, ਕਰਨਾਟਕ ਵਿੱਚ 29,271 ਅਤੇ ਕੇਰਲ ਵਿੱਚ 24,117 ਲੋਕ ਠੀਕ ਹੋਏ।
ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ 2 ਕਰੋੜ 83 ਲੱਖ 7 ਹਜ਼ਾਰ 832 ਕੇਸ ਦਰਜ ਕੀਤੇ ਗਏ ਹਨ। ਇਸ ਵਾਇਰਸ ਕਾਰਨ ਹੁਣ ਤੱਕ 3 ਲੱਖ 35 ਹਜ਼ਾਰ 102 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਤੋਂ ਹੁਣ ਤੱਕ 2 ਕਰੋੜ 61 ਲੱਖ 79 ਹਜ਼ਾਰ 85 ਵਿਅਕਤੀ ਠੀਕ ਹੋਏ ਹਨ।
ਇਸ ਸਮੇਂ 17 ਲੱਖ 93 ਹਜ਼ਾਰ 645 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਭਾਵ, ਉਹ ਕੋਰੋਨਾ ਦੇ ਸਰਗਰਮ ਮਰੀਜ਼ ਹਨ।