ਤਾਲਿਬਾਨ ਦਾ ਅਫ਼ਗਾਨ ‘ਤੇ ਕਬਜ਼ਾ ਹੋ ਗਿਆ ਹੈ।ਜਿਸ ਕਾਰਨ ਅਫ਼ਗਾਨਿਸਤਾਨ ‘ਚ ਬਹੁਤ ਸਾਰੇ ਲੋਕ ਫਸੇ ਹੋਏ ਹਨ ਤੇ ਉਹ ਹੋਰ ਦੇਸ਼ਾਂ ‘ਚ ਜਾਣ ਲਈ ਤਤਪਰ ਹੋ ਰਹੇ ਹਨ।ਉੱਥੇ ਹੀ ਬਹੁਤ ਸਾਰੇ ਭਾਰਤੀ ਲੋਕ ਅਫ਼ਗਾਨਿਸਤਾਨ ‘ਚ ਫਸੇ ਹੋਏ ਹਨ ਜੋ ਭਾਰਤ ਸਰਕਾਰ ਤੋਂ ਵਾਪਸੀ ਦੀ ਮੰਗ ਕਰ ਰਹੇ ਹਨ।ਦੱਸਣਯੋਗ ਹੈ ਕਿ ਕਈ ਲੋਕ ਭਾਰਤ ਵਾਪਸ ਪਰਤ ਵੀ ਆਏ ਹਨ।
ਇਸ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੱਤੀ ਹੈ ਕਿ ਕਾਰਤੇ ਪਰਵਾਨ ਗੁਰਦੁਆਰਾ ਸਾਹਿਬ ‘ਚ ਸ਼ਰਨ ਲਏ 24 ਅਫ਼ਗਾਨੀਆਂ ਅਤੇ 150 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।ਉਨਾਂ੍ਹ ਨੇ ਕਿਹਾ ਕਿ ਇਨ੍ਹਾਂ ‘ਚ 2 ਸੰਸਦ ਮੈਂਬਰ ਵੀ ਸ਼ਾਮਲ ਹਨ ਜੋ ਭਾਰਤ ਆਏ ਹਨ।ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਅਫ਼ਗਾਨ ‘ਚ ਫਸੇ ਲੋਕਾਂ ਦੇ ਸੰਪਰਕ ‘ਚ ਤੇ ਬਾਕੀਆਂ ਨੂੰ ਜਲਦ ਹੀ ਉੱਥੋਂ ਕੱਢ ਲਿਆ ਜਾਵੇਗਾ।