13 ਜਨਵਰੀ ਨੂੰ ਰਿਕਾਰਡ ਮਾਮਲੇ ਆਉਣ ਤੋਂ ਬਾਅਦ ਅੱਜ ਲਗਾਤਾਰ ਤੀਜੇ ਦਿਨ ਦਿੱਲੀ ਵਿੱਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਵਿੱਚ ਕਮੀ ਆਈ ਹੈ। ਸਿਹਤ ਵਿਭਾਗ ਵੱਲੋਂ ਰਾਤ 9.30 ਵਜੇ ਦੇ ਕਰੀਬ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 18,286 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 28 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੌਰਾਨ 65621 ਨਮੂਨਿਆਂ ਦੀ ਜਾਂਚ ਕੀਤੀ ਗਈ। ਵਿਭਾਗ ਨੇ ਦੱਸਿਆ ਕਿ ਸ਼ਹਿਰ ਵਿੱਚ ਇਨਫੈਕਸ਼ਨ ਦੀ ਦਰ 27.87 ਫੀਸਦੀ ਹੈ ਅਤੇ 89819 ਮਰੀਜ਼ ਇਲਾਜ ਅਧੀਨ ਹਨ।
COVID19 | Delhi reports 18,286 new cases & 28 deaths in last 24 hours; Active cases declines to 89,819. Positivity rate at 27.87% pic.twitter.com/vlyymZVN0r
— ANI (@ANI) January 16, 2022
ਸ਼ਨੀਵਾਰ (15 ਜਨਵਰੀ) ਨੂੰ ਦਿੱਲੀ ਵਿੱਚ 67624 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ 20718 ਮਾਮਲੇ ਸਾਹਮਣੇ ਆਏ। ਸ਼ੁੱਕਰਵਾਰ (14 ਜਨਵਰੀ) ਨੂੰ 79578 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ 24383 ਮਾਮਲੇ ਸਾਹਮਣੇ ਆਏ। ਵੀਰਵਾਰ ਨੂੰ 98832 ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਵਿੱਚੋਂ 28,867 ਲੋਕ ਇਨਫੈਕਟਿਡ ਪਾਏ ਗਏ, ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਇੱਕ ਦਿਨ ਵਿੱਚ ਇਨਫੈਕਸ਼ ਦੇ ਸਭ ਤੋਂ ਵੱਧ ਮਾਮਲੇ ਸਨ।