ਪੰਜਾਬ ਵਿੱਚ ਐਤਵਾਰ ਨੂੰ 24 ਘੰਟਿਆਂ ਦੌਰਾਨ ਦੋ ਸੰਕਰਮਿਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 467 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਸੂਬੇ ਦੀ ਸੰਕਰਮਣ ਦਰ ਰਿਕਾਰਡ 4.68 ਫੀਸਦੀ ਤੱਕ ਵਧ ਗਈ ਹੈ। ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ 1-1 ਕਰੋਨਾ ਸੰਕਰਮਿਤ ਦੀ ਮੌਤ ਹੋ ਗਈ ਹੈ।
ਜਲੰਧਰ ‘ਚ 75, ਮੋਹਾਲੀ ‘ਚ 63, ਲੁਧਿਆਣਾ ‘ਚ 46, ਪਟਿਆਲਾ ‘ਚ 37, ਕਪੂਰਥਲਾ ‘ਚ 34, ਅੰਮ੍ਰਿਤਸਰ ‘ਚ 33-33 ਹੁਸ਼ਿਆਰਪੁਰ, ਰੋਪੜ ‘ਚ 26, ਫਾਜ਼ਿਲਕਾ ‘ਚ 25, ਬਠਿੰਡਾ ‘ਚ 21, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ‘ਚ 16-16 ਐੱਸ. ਨਗਰ ਵਿੱਚ 13, ਫਰੀਦਕੋਟ ਵਿੱਚ 7, ਮੋਗਾ, ਫਿਰੋਜ਼ਪੁਰ ਵਿੱਚ 6, ਪਠਾਨਕੋਟ ਵਿੱਚ 4-4, ਮਾਨਸਾ, ਤਰਨਤਾਰਨ ਵਿੱਚ 3-3 ਅਤੇ ਬਰਨਾਲਾ ਵਿੱਚ 2 ਨਵੇਂ ਮਰੀਜ਼ ਸਾਹਮਣੇ ਆਏ ਹਨ।