ਪੰਜਾਬ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟਣੇ ਸ਼ੁਰੂ ਹੋ ਗਏ ਹਨ | ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ ਕੋਰੋਨਾ ਦੇ 2184 ਕੇਸ ਸਾਹਮਣੇ ਆਏ ਹਨ ਅਤੇ 94 ਲੋਕਾਂ ਨੇ ਇਸ ਮਹਾਮਾਰੀ ਕਾਰਨ ਦਮ ਤੋੜ ਦਿੱਤਾ ਹੈ |ਸਭ ਤੋਂ ਵੱਧ ਕੇਸ ਜਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਏ ਹਨ ਜਿਥੇ ਕੇਸਾਂ ਦੀ ਗਿਣਤੀ 222 ਆਈ। ਇਸੇ ਤਰ੍ਹਾਂ ਐੱਸ. ਏ. ਐੱਸ. ਨਗਰ ਤੋਂ 197, ਫਾਜ਼ਲਿਕਾ ਤੋਂ 194, ਜਲੰਧਰ ਤੋਂ 179, ਹੁਸ਼ਿਆਰਪੁਰ ਤੋਂ 146, ਬਠਿੰਡਾ ਤੋਂ 128, ਅੰਮ੍ਰਿਤਸਰ ਤੋਂ 122 ਤੇ ਪਟਿਆਲੇ ਤੋਂ 117 ਕੇਸ ਦੇਖਣ ਨੂੰ ਮਿਲੇ।
ਰਾਹਤ ਭਰੀ ਗੱਲ ਇਹ ਰਹੀ ਕਿ 5039 ਮਰੀਜ਼ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ ਤੇ ਇਸ ਦੇ ਨਾਲ 94 ਮਰੀਜ਼ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਗਏ। ਸੰਗਰੂਰ ਤੋਂ 10, ਅੰਮ੍ਰਿਤਸਰ ਤੋਂ 4, ਬਰਨਾਲੇ ਤੋਂ 2, ਬਠਿੰਡੇ ਤੋਂ 13, ਫਰੀਦਕੋਟ ਤੋਂ 3, ਫਤਿਹਗੜ੍ਹ ਸਾਹਿਬ ਤੋਂ 1, ਫਾਜ਼ਿਲਕਾ ਤੋਂ 5, ਫਿਰੋਜ਼ਪੁਰ ਤੋਂ 2, ਗੁਰਦਾਸਪੁਰ ਤੋਂ 7, ਹੁਸ਼ਿਆਰਪੁਰ ਤੋਂ 3, ਜਲੰਧਰ ਤੋਂ 7, ਕਪੂਰਥਲੇ ਤੋਂ 3, ਲੁਧਿਆਣੇ ਤੋਂ 3, ਮਾਨਸੇ ਤੋਂ 3, ਐੱਸ. ਏ. ਐੱਸ. ਨਗਰ ਤੋਂ 6, ਮੁਕਤਸਰ ਤੋਂ 3, ਪਠਾਨਕੋਟ ਤੋਂ 1, ਪਟਿਆਲੇ ਤੋਂ 6, ਰੋਪੜ ਤੋਂ 4, ਐੱਸ. ਬੀ. ਐੱਸ. ਨਗਰ ਤੋਂ 2 ਤੇ ਤਰਨਤਾਰਨ ਤੋਂ 6 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ।