ਪੰਜਾਬ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ | ਇਸ ਦਾ ਕਾਰਨ ਕੋਰੋਨਾ ਵੈਕਸੀਨ ਵੀ ਆ ਅਤੇ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਕਾਰਨ ਵੀ ਲੋਕ ਇੱਕ ਦੂਸਰੇ ਦੇ ਸੰਪਰਕ ਵਿੱਚ ਘੱਟ ਆਏ ਹਨ | ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 38 ਮਰੀਜ਼ਾਂ ਨੇ ਦਮ ਤੋੜ ਦਿੱਤਾ ਅਤੇ 642 ਨਵੇਂ ਕੇਸਾਂ ਦੀ ਪੁਸ਼ਟੀ ਹੋਈ।
ਸਭ ਤੋਂ ਵੱਧ ਮੌਤਾਂ ਜਿਲ੍ਹਾ ਬਠਿੰਡਾ ਤੇ ਸੰਗਰੂਰ ਤੋਂ ਹੋਈਆਂ ਉਥੇ ਕੋਰੋਨਾ ਕਾਰਨ 6 ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਤੋਂ ਇਲਾਵਾ ਜਲੰਧਰ ਤੋਂ 4, ਅੰਮ੍ਰਿਤਸਰ ਤੋਂ 3, ਹੁਸ਼ਿਆਰਪੁਰ, ਕਪੂਰਥਲਾ, ਮੁਕਤਸਰ, ਪਠਾਨਕੋਟ, ਤਰਨਤਾਰਨ, ਪਟਿਆਲੇ ਤੇ ਐੱਸ. ਏ. ਐੱਸ. ਨਗਰ ਤੋਂ 2-2 ਮਰੀਜ਼, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਮਾਨਸਾ ਤੇ ਰੋਪੜ ਤੋਂ 1-2 ਮਰੀਜ਼ ਦੀ ਮੌਤ ਹੋ ਗਈ।
ਰਾਹਤ ਭਰੀ ਗੱਲ ਇਹ ਵੀ ਰਹੀ ਕਿ 1691 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਵਾਪਸ ਪਰਤ ਗਏ। ਲੁਧਿਆਣੇ ਤੋਂ 200, ਅੰਮ੍ਰਿਤਸਰ ਤੋਂ 140, ਸੰਗਰੂਰ ਤੋਂ 110, ਪਟਿਆਲੇ ਤੋਂ 125, ਹੁਸ਼ਿਆਰਪੁਰ ਤੋਂ 75 ਤੇ ਜਲੰਧਰ ਤੋਂ 120 ਮਰੀਜ਼ ਡਿਸਚਾਰਜ ਹੋ ਗਏ।







