ਭਾਰਤ ’ਚ ਕਰੋਨਾਵਾਇਰਸ ਦੇ 40,134 ਨਵੇਂ ਕੇਸ ਮਿਲਣ ਨਾਲ ਕੇਸਾਂ ਦਾ ਕੁੱਲ ਅੰਕੜਾ ਵਧ ਕੇ 3,16,95,958 ਹੋ ਗਿਆ ਹੈ। ਕੌਮੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਦੇਸ਼ ਅੰਦਰ 422 ਹੋਰ ਮੌਤਾਂ ਹੋਣ ਨਾਲ ਦੇਸ਼ ’ਚ ਕਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 4,24,773 ਹੋ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ ’ਚ ਸਰਗਰਮ ਕੇਸਾਂ ਦੀ ਗਿਣਤੀ ਵਧ ਕੇ 4,13,718 ਹੋ ਗਈ ਹੈ ਜੋ ਕੁੱਲ ਕੇਸਾਂ ਦਾ 1.31 ਫ਼ੀਸਦੀ ਹਿੱਸਾ ਹਨ। ਚੌਵੀ ਘੰਟਿਆਂ ਦੇ ਵਕਫ਼ੇ ਅਨੁਸਾਰ ਲੰਘੇ ਦਿਨ ਦੇ ਮੁਕਾਬਲੇ ਸਰਗਰਮ ਕੇਸਾਂ ’ਚ 2,766 ਕੇਸਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਸਿਹਤਯਾਬੀ ਦਰ 97.35 ਫ਼ੀਸਦੀ ਦਰਜ ਕੀਤੀ ਗਈ। ਦੇਸ਼ ’ਚ ਹੁਣ ਤੱਕ 3,08,57,467 ਮਰੀਜ਼ ਇਸ ਲਾਗ ਤੋਂ ਉੱਭਰ ਵੀ ਚੁੱਕੇ ਹਨ ਅਤੇ ਮੌਤ ਦਰ 1.34 ਫ਼ੀਸਦੀ ਬਣੀ ਹੋਈ ਹੈ। ਨਵੀਆਂ 422 ਮੌਤਾਂ ਵਿੱਚੋਂ 157 ਮਹਾਰਾਸ਼ਟਰ, 64 ਉੜੀਸਾ ਜਦਕਿ 56 ਕੇਰਲਾ ’ਚ ਹੋਈਆਂ ਹਨ।