ਕੋਰੋਨਾ ਦੀ ਦੂਜੀ ਲਹਿਰ ਹਾਲੇ ਵੀ ਬਰਕਾਰ ਹੈ | ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 41 ਹਜ਼ਾਰ, 649 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 593 ਲੋਕਾਂ ਦੀ ਮੌਤ ਹੋ ਗਈ। ਦੇਸ਼ ‘ਚ ਹੁਣ ਤਕ ਇਸ ਜਾਨਲੇਵਾ ਬਿਮਾਰੀ ਨਾਲ 4 ਲੱਖ, 23 ਹਜ਼ਾਰ, 810 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਣੋ ਦੇਸ਼ ‘ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।
ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ 37 ਹਜ਼ਾਰ, 291 ਲੋਕ ਠੀਕ ਹੋਏ
ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 37 ਹਜ਼ਾਰ, 291 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਵਧ ਕੇ 3 ਕਰੋੜ, 7 ਲੱਖ, 81 ਹਜ਼ਾਰ, 263 ਹੋ ਗਈ। ਉੱਥੇ ਹੀ ਹੁਣ ਦੇਸ਼ ‘ਚ ਐਕਟਿਵ ਕੇਸ ਘਟ ਕੇ 4 ਲੱਖ, 8 ਹਜ਼ਾਰ, 920 ਹੋ ਗਏ ਹਨ। ਹੁਣ ਦੇਸ਼ ‘ਚ ਏਨੇ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਦੇਸ਼ ‘ਚ ਹੁਣ ਤਕ ਕੋਰੋਨਾ ਦੇ ਤਿੰਨ ਕਰੋੜ, 16 ਲੱਖ, 13 ਹਜ਼ਾਰ, 993 ਮਾਮਲੇ ਸਾਹਮਣੇ ਆ ਚੁੱਕੇ ਹਨ।