Gold Silver Price on 13th Oct: ਅੰਤਰਰਾਸ਼ਟਰੀ ਅਤੇ ਭਾਰਤੀ ਬਾਜ਼ਾਰ ਵਿੱਚ 13 ਅਕਤੂਬਰ ਨੂੰ ਸੋਨੇ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਭਾਰਤੀ ਬਾਜ਼ਾਰ ‘ਚ ਅੱਜ ਚਾਂਦੀ ‘ਚ ਮਾਮੂਲੀ ਵਾਧਾ ਹੋਇਆ ਹੈ,ਪਰ ਵਿਸ਼ਵ ਬਾਜ਼ਾਰ ‘ਚ ਇਸ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਸੋਨੇ ਦੀ ਕੀਮਤ ‘ਚ 0.02 ਫੀਸਦੀ ਵਾਧਾ ਹੋਇਆ। ਇਸ ਦੇ ਨਾਲ ਹੀ MCX ‘ਤੇ ਚਾਂਦੀ ਦੀ ਕੀਮਤ 0.04 ਫੀਸਦੀ ਵਧੀ ਹੈ।
ਵੀਰਵਾਰ ਨੂੰ MCX ‘ਤੇ 24 ਕੈਰੇਟ ਸ਼ੁੱਧਤਾ ਵਾਲਾ ਸੋਨਾ ਸਵੇਰੇ 9:25 ਵਜੇ 11 ਰੁਪਏ ਵਧ ਕੇ 50,916 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਸੋਨੇ ਦੀ ਕੀਮਤ ਅੱਜ 50,891 ਰੁਪਏ ‘ਤੇ ਖੁੱਲ੍ਹੀ। ਮਲਟੀ ਕਮੋਡਿਟੀ ਐਕਸਚੇਂਜ ‘ਤੇ ਅੱਜ ਚਾਂਦੀ ਦੀ ਕੀਮਤ ‘ਚ ਹਲਕੀ ਗਰਮੀ ਦੇਖਣ ਨੂੰ ਮਿਲ ਰਹੀ ਹੈ। ਚਾਂਦੀ ਦਾ ਭਾਅ ਅੱਜ 23 ਰੁਪਏ ਵਧ ਕੇ 57,348 ਰੁਪਏ ਹੋ ਗਿਆ ਹੈ। ਅੱਜ ਚਾਂਦੀ ਦਾ ਕਾਰੋਬਾਰ 57,374 ਰੁਪਏ ਤੋਂ ਸ਼ੁਰੂ ਹੋਇਆ। ਇੱਕ ਵਾਰ ਕੀਮਤ 57,400 ਰੁਪਏ ਹੋ ਗਈ। ਪਰ, ਕੁਝ ਸਮੇਂ ਬਾਅਦ ਇਹ 57,348 ਰੁਪਏ ‘ਤੇ ਕਾਰੋਬਾਰ ਕਰਨ ਲੱਗਾ।
ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨਾ ਅਤੇ ਚਾਂਦੀ
ਕੌਮਾਂਤਰੀ ਬਾਜ਼ਾਰ ‘ਚ ਅੱਜ ਸੋਨੇ ਦੀ ਕੀਮਤ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ ਅੱਜ ਚਾਂਦੀ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ ਦੀ ਸਪਾਟ ਕੀਮਤ 0.32 ਫੀਸਦੀ ਵਧ ਕੇ 1,669.0.6 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ। ਪਿਛਲੇ ਕਈ ਕਾਰੋਬਾਰੀ ਸੈਸ਼ਨਾਂ ਦੀ ਗਿਰਾਵਟ ਤੋਂ ਬਾਅਦ ਅੱਜ ਸੋਨੇ ‘ਚ ਤੇਜ਼ੀ ਆਈ। ਚਾਂਦੀ ਦੀ ਕੀਮਤ ‘ਚ ਵੀ ਅੱਜ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ ਦੀ ਹਾਜ਼ਿਰ ਕੀਮਤ ਅੱਜ 0.79 ਫੀਸਦੀ ਡਿੱਗ ਗਈ ਹੈ ਅਤੇ ਕੀਮਤ 18.98 ਡਾਲਰ ਪ੍ਰਤੀ ਔਂਸ ਹੋ ਗਈ ਹੈ।
ਸਰਾਫਾ ਬਾਜ਼ਾਰ ‘ਚ ਕੀਮਤ ਡਿੱਗ ਗਈ
ਰਾਸ਼ਟਰੀ ਰਾਜਧਾਨੀ ‘ਚ ਬੁੱਧਵਾਰ ਨੂੰ ਸੋਨਾ 20 ਰੁਪਏ ਡਿੱਗ ਕੇ 51,155 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 51,175 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਸੋਨੇ ਦੀ ਤਰ੍ਹਾਂ ਚਾਂਦੀ ਵੀ 473 ਰੁਪਏ ਦੀ ਗਿਰਾਵਟ ਨਾਲ 58,169 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ। ਐਚਡੀਐਫਸੀ ਸਕਿਓਰਿਟੀਜ਼ ਦੇ ਰਿਸਰਚ ਐਨਾਲਿਸਟ ਦਿਲੀਪ ਪਰਮਾਰ ਨੇ ਕਿਹਾ, “ਬੈਂਕ ਆਫ਼ ਇੰਗਲੈਂਡ ਦੀ ਐਮਰਜੈਂਸੀ ਮਾਰਕੀਟ ਸਪੋਰਟ ਨੂੰ ਖਤਮ ਕਰਨ ਦੀ ਟਿੱਪਣੀ ਤੋਂ ਬਾਅਦ COMEX ‘ਤੇ ਸਵੇਰ ਦੇ ਵਪਾਰ ਵਿੱਚ ਸੋਨਾ ਸਥਿਰ ਰਿਹਾ।”