ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਮੌਕੇ ਕੱਲ੍ਹ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਐੱਸਜੀਪੀਸੀ ਵਲੋਂ ਇਸਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ 30 ਟਨ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ ਇਹ ਫੁੱਲ ਮੈਰੀ ਗੋਲਡ ਰਜਨੀਗੰਧਾ ਜੈਸਮੀਨ ਗੁਲਾਬ ਲਿਲੀ ਰੈਵਲ ਜਿਪਸੋ ਆਦਿ 30 ਕਿਸਮ ਦੇ ਫੁੱਲਾਂ ਅਤੇ 16 ਤਰਾਂ ਦੇ ਪੱਤਿਆਂ ਨਾਲ ਸਜਾਵਟ ਕੀਤੀ ਜਾ ਰਹੀ ਹੈ।
ਦਿੱਲੀ ਦੀ ਇੱਕ ਦਵਾਈ ਕੰਪਨੀ ਦੇ ਸਹਿਯੋਗ ਨਾਲ ਇਹ ਸਜਾਵਟ ਕੀਤੀ ਜਾ ਰਹੀ ਹੈ।ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਰਬਾਰ ਤੋਂ ਲੈ ਕੇ ਸਮੂਹ ਗੁਰਦੁਆਰਾ ਸਾਹਿਬਾਨ ਨਾਲ ਸਜਾਇਆ ਜਾ ਰਿਹਾ ਹੈ।ਦਿੱਲੀ ਅਤੇ ਕੱਲਕੱਤਾ ਤੋਂ 80 ਕਾਰੀਗਰ ਅਤੇ 200 ਤੋਂ ਜਿਆਦਾ ਸ਼ਰਧਾਲੂ ਇਸ ਸੇਵਾ ‘ਚ ਹਿੱਸਾ ਲੈ ਰਹੇ ਹਨ।
ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ।ਸਵੇਰੇ ਨਗਰ ਕੀਰਤਨ ਕੱਢਿਆ ਜਾਵੇਗਾ ਅਤੇ ਜਲੌ ਸਾਹਿਬ ਸਜਾਏ ਜਾਣਗੇ।ਦੱਸਣਯੋਗ ਹੈ ਕਿ ਅੱਜ ਦੇਰ ਰਾਤ ਤੱਕ ਸ੍ਰੀ ਦਰਬਾਰ ਸਾਹਿਬ ਦੀ ਸਜਾਵਰ ਪੂਰੀ ਹੋਵੇਗੀ।ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਫੁੱਲ ਮੰਗਵਾਏ ਗਏ ਹਨ।