ਅਮਰੀਕਾ ‘ਚ 25 ਸਾਲਾਂ ਤੋਂ ਚੱਲ ਰਿਹਾ ਹਰਮਨਪਿਆਰਾ ਕਾਰਟੂਨ ਲੜੀਵਾਰ ‘ਚ ਪਹਿਲੀ ਵਾਰ ਸਿੱਖ ਕਰੈਕਟਰ ਸ਼ਾਮਿਲ ਕੀਤਾ ਗਿਆ ਹੈ।ਅਮਰੀਕਾ ‘ਚ ਟੈਲੀਵਿਜ਼ਨ ‘ਤੇ ਬੱਚਿਆਂ ਲਈ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਹਰਮਨਪਿਆਰਾ ਕਾਰਟੂਨ ਲੜੀਵਾਰ ‘ਆਰਥਰ’ ਹੈ।ਇਸ ‘ਚ ਪਹਿਲੀ ਵਾਰ ਇੱਕ ਸਿੱਖ ਬੱਚਾ ਵਿਖਾਇਆ ਜਾ ਰਿਹਾ ਹੈ, ਜੋ ਇੱਕ ਵੱਡੀ ਗੱਲ ਹੈ।
ਮਹੱਤਵਪੂਰਨ ਹੈ ਕਿ ਅਜਿਹਾ ਅਮਰੀਕਾ ਨਾਗਰਿਕਾਂ ਨੂੰ ਸਿੱਖ ਧਰਮ ਅਤੇ ਪੰਜਾਬੀ ਸੱਭਿਆਚਾਰ ਬਾਰੇ ਜਾਗਰੂਕ ਕਰਨ ਲਈ ਕੀਤਾ ਜਾ ਰਿਹਾ ਹੈ।ਇਸ ਕਾਰਟੂਨ ‘ਚ ਵਿਖਾਏ ਜਾਣ ਵਾਲੇ ਸਿੱਖ ਬੱਚੇ ਦੇ ਪਟਕਾ ਪਹਿਨਿਆ ਹੋਵੇਗਾ ਤੇ ਕੜਾ ਵੀ ਪਹਿਨਿਆ ਹੋਵੇਗਾ।ਸਿੱਖ ਬੱਚੇ ਲਈ ਕਿਸ਼ਤ ਸਤੰਬਰ ‘ਚ ਸਮੁੱਚੇ ਅਮਰੀਕਾ ‘ਚ ਪ੍ਰਸਾਰਿਤ ਹੋਈ, ਜਿਸ ਲਈ ਦੇਸ਼ ਦੀ ਸਮੂਹ ਸਿੱਖ ਸੰਗਤ ‘ਚ ਕਾਫੀ ਖੁਸ਼ੀ ਵੇਖੀ ਜਾ ਰਹੀ ਹੈ।
ਦਰਅਸਲ, ਅਮਰੀਕਾ ਸਮੇਤ ਬਹੁਤ ਸਾਰੇ ਪੱਛਮੀ ਦੇਸ਼ਾਂ ’ਚ ਬਹੁਤ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆ ਹਨ, ਜਦੋਂ ਸਿੱਖਾਂ ਨੂੰ ਉਨ੍ਹਾਂ ਦੇ ਪੰਜ ਕਕਾਰਾਂ ਵਿੱਚੋਂ ਦਸਤਾਰ, ਕੇਸ–ਦਾੜ੍ਹੀ, ਕ੍ਰਿਪਾਨ ਕਾਰਣ ਹਵਾਈ ਅੱਡਿਆਂ, ਬਾਰਡਰ ਨਾਕਿਆਂ, ਕਿਸੇ ਵਧੇਰੇ ਸੁਰੱਖਿਆ ਜਾਂਚ–ਘੇਰੇ ਵਾਲੇ ਸਥਾਨਾਂ ਉੱਤੇ ਬਿਨਾ ਮਤਲਬ ਹੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਵੱਡਾ ਕਾਰਣ ਇਹੋ ਹੁੰਦਾ ਹੈ ਕਿ ਸਬੰਧਤ ਸੁਰੱਖਿਆ ਅਧਿਕਾਰੀਆਂ ਨੂੰ ਸਿੱਖ ਕੌਮ, ਧਰਮ ਤੇ ਸਭਿਆਚਾਰ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ।