ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੇ ਪੰਜਾਬ ਦੇ ਅੰਮ੍ਰਿਤਸਰ ‘ਚ ਦਾਅਵਾ ਕੀਤਾ ਕਿ ਜੇਕਰ ਉਹ ਲੈਣਾ ਸ਼ੁਰੂ ਕਰਨ, ਤਾਂ ਅੱਜ ਸ਼ਾਮ ਤੱਕ 25 ਕਾਂਗਰਸੀ ਵਿਧਾਇਕ ਉਨਾਂ੍ਹ ਦੀ ਪਾਰਟੀ
ਚ ਸ਼ਾਮਿਲ ਹੋ ਜਾਣਗੇ।
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਅਸੀਂ ਕਾਂਗਰਸ ਦਾ ਕੂੜਾ ਲੈਣਾ ਨਹੀਂ ਚਾਹੁੰਦੇ।ਅੰਮ੍ਰਿਤਸਰ ‘ਚ ਪ੍ਰੈਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ, ” ਇਹ ਹਰ ਪਾਰਟੀ ‘ਚ ਹੁੰਦਾ ਹੈ ਕਿ ਜਿਸ ਨੂੰ ਟਿਕਟ ਨਹੀਂ ਮਿਲਦਾ ਉਹ ਨਾਰਾਜ਼ ਹੋ ਜਾਂਦਾ ਹੈ।
ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਕੁਝ ਲੋਕ ਮੰਨ ਜਾਂਦੇ ਹਨ ਅਤੇ ਕੁਝ ਨਾਰਾਜ਼ ਹੋ ਕੇ ਦੂਜੀ ਪਾਰਟੀ ‘ਚ ਚਲੇ ਜਾਂਦੇ ਹਨ।ਕਾਂਗਰਸ ‘ਚ ਵੀ ਬਹੁਤ ਸਾਰੇ ਲੋਕ ਸਾਡੇ ਸੰਪਰਕ ‘ਚ ਹਨ, ‘ਤੇ ਅਸੀਂ ਉਨਾਂ ਦਾ ਕੂੜਾ ਲੈਣਾ ਨਹੀਂ ਚਾਹੁੰਦੇ।