ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਗਏ ਹਨ | ਅਕਾਲੀ ਦਲ ਦਾ ਕਹਿਣਾ ਕਿ ਜਿਸ ਸੂਬੇ ਨੇ ਮੁੱਖ ਮੰਤਰੀ ਨੇ ਸੋਚ ਲਿਆ ਹੈ ਕਿ ਉਹ ਸੂਬੇ ਦਾ ਭਲਾ ਨਹੀਂ ਕਰੇਗਾ ਉਸ ਤੋਂ ਕੋਈ ਵੀ ਉਮੀਦ ਵੀ ਕੀ ਲਾਈ ਜਾ ਸਕਦੀ ਹੈ ? ਉਨ੍ਹਾਂ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾ ਦੌਰਾਨ ਬੇਰੁਜ਼ਗਾਰਾਂ ਨੂੰ 2500 ਰੁਪਏ ਭੱਤਾ ਦੇਣ ਦਾ ਵਾਅਦਾ ਸਾਢੇ 4 ਸਾਲਾਂ ਬਾਅਦ ਵੀ ਪੂਰਾ ਨਹੀਂ ਕੀਤਾ | ਲੋਕਾਂ ਨਾਲ ਝੂਠੇ ਵਾਅਦੇ ਕਰਕੇ ਕੈਪਟਨ ਨੇ 2500 ਦੀ ਬਜਾਏ 150 ‘ਚ ਸਾਰ ਰਹੇ ਹਨ | ਅਕਾਲੀ ਦਲ ਦਾ ਕਹਿਣਾ ਕਿ 150 ਰੁਪਏ ਦੇ ਵਿੱਚ ਤਾਂ ਆਟਾ ਵੀ ਨਹੀਂ ਪੁੱਗਦਾ ਉਹ ਵੀ ਜਦੋਂ ਮਹਿੰਗਾਈ ਸਿਖ਼ਰ ‘ਤੇ ਹੋਵੇ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਬੇਰੁਜ਼ਗਾਰਾਂ ਨਾਲ ਬੇਹੱਦ ਕੋਝਾ ਮਜ਼ਾਕ ਕਰ ਰਹੇ ਹਨ |