ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਵੱਡਾ ਐਲਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ 32 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਕਿਸਾਨ ਅੰਦੋਲਨ ਆਪਣੀਆਂ ਮੰਗਾ ਨੂੰ ਲੈ ਕੇ 26 ਜੂਨ ਨੂੰ ਇਸ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਤੇ ਗਵਰਨਰ ਹਾਊਸ ਦੇ ਬਾਹਰ ਤੱਕ ਜਾਣਗੇ ਅਤੇ ਆਜ਼ਾਦ ਪੱਤਰ ਦੇਣਗੇ |ਇਹ ਮਾਰਚ ਪੂਰੇ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇਗਾ | ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ 5000 ਕਿਸਾਨਾਂ ਦੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਸ਼ਾਂਤਮਈ ਤਰੀਕੇ ਨਾਲ ਸਾਰਾ ਮਾਰਚ ਹੋਵੇਗਾ | ਇਸ ਮਾਰਚ ‘ਚ 10000 ਤੋਂ ਥੱਲੇ ਕਿਸਾਨ ਹੋਣਗੇ ਪਰ 7000 ਕਿਸਾਨ ਜਾਣ ਦੀ ਸੰਭਾਵਨਾ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਵਲ ਕਿਸਾਨ ਜਥੇਬੰਦੀਆਂ ਦੇ ਆਗੂ ਹੀ ਅੰਦਰ ਮੰਗ ਪੱਤਰ ਸੌਂਪਣਗੇ ਬਾਕੀ ਸਾਰੇ ਕਿਸਾਨ ਬਾਹਰ ਹੀ ਰਹਿਣਗੇ |
ਇਸ ਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਦਾ ਆਗੂ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋ ਕੇ ਹਮਾਇਤ ਕਰ ਸਕਦਾ ਹੈ |ਕਿਸੇ ਨੂੰ ਕੋਈ ਮਨਾਹੀ ਨਹੀਂ ਹੋਵੇਗੀ | ਪਰ ਕੁੱਝ ਸ਼ਰਤਾਂ ‘ਤੇ ਕਿਸਾਨ ਸਿਆਸੀ ਆਗੂਆਂ ਨੂੰ ਕਿਸਾਨ ਅੰਦੋਲਨ ਦੇ ਵਿੱਚ ਆਉਣ ਦੇਣਗੇ | ਜੇਕਰ ਕੋਈ ਸਿਆਸੀ ਆਗੂ ਕਿਸਾਨੀ ਅੰਦੋਲਨ ਦੇ ਵਿੱਚ ਆਏਗਾ ਉਸ ਨੂੰ ਅੱਗੇ ਨਹੀਂ ਲੱਗਣ ਦਿੱਤਾ ਜਾਏਗਾ ਉਸ ਨੂੰ ਕਿਸਾਨਾਂ ਦੇ ਪਿੱਛੇ ਹੀ ਲੱਗਣਾ ਪਏਗਾ ਜੇ ਇਸ ਅੰਦੋਲਨ ਦੇ ਵਿੱਚ ਆਉਣਾ ਹੋਵੇਗਾ ਕਿਉਂਕਿ ਕਈ ਸਿਆਸੀ ਆਗੂ ਵੀ ਕਿਸਾਨ ਨੇ ਉਨ੍ਹਾਂ ਨੂੰ ਕੋਈ ਵੀ ਇਸ ਅੰਦੋਲਨ ‘ਚ ਆਉਣ ਲਈ ਨਾ ਨਹੀਂ ਕਰ ਸਕਦਾ |