ਟੀਮ ਇੰਡੀਆ ਅਤੇ ਜ਼ਿੰਬਾਵੇ ਦੇ ਵਿਚਾਲੇ 5 ਟੀ20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾਵੇਗਾ।ਪਿਛਲੇ ਹਫਤੇ ਟੀ-20 ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਪਹਿਲੇ ਮੁਕਾਬਲੇ ‘ਚ 13 ਦੌੜਾਂ ਨਾਲ ਹਾਰ ਗਈ।ਟੀਮ ਸੀਰੀਜ਼ ‘ਚ 0-1 ਨਾਲ ਪਿਛੜ ਰਹੀ ਹੈ।
ਭਾਰਤੀ ਟੀਮ ਐਤਵਾਰ ਨੂੰ ਹੋਣ ਵਾਲੇ ਇਸ ਮੁਕਾਬਲੇ ‘ਚ ਸੀਰੀਜ਼ ‘ਚ ਵਾਪਸੀ ਕਰਨਾ ਚਾਹੇਗੀ।ਪਹਿਲੇ ਮੈਚ ‘ਚ ਇੰਡੀਆ ਵਲੋਂ ਰਿਆਨ ਪਰਾਗ, ਅਭਿਸ਼ੇਕ ਸ਼ਰਮਾ ਅਤੇ ਧਰੁਵ ਜੁਰੇਲ ਨੇ ਆਪਣਾ ਇੰਟਰਨੈਸ਼ਨਲ ਡੈਬਿਊ ਕੀਤਾ, ਪਰ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ।ਤਿੰਨਾਂ ਨੇ ਮਿਲ ਕੇ 8 ਰਨ ਬਣਾਏ।ਦੋਵੇਂ ਟੀਮਾਂ ਟੀ-20 ਇੰਟਰਨੈਸ਼ਨਲ ਕ੍ਰਿਕੇਟ ‘ਚ 9 ਵਾਰ ਭਿੜ ਚੁੱਕੀਆਂ ਹਨ।ਜਿੱਥੇ ਭਾਰਤ ਨੇ 6 ਮੈਚ ਜਿੱਤੇ ਹਨ, ਜਿੱਥੇ ਜ਼ਿੰਬਾਵੇ ਦੇ ਹਿੱਸਿਆਂ ‘ਚ 3 ਜਿੱਤਾਂ ਆਈਆਂ ਹਨ।
ਮੈਚ ਡਿਟੇਲਸ
ਦੂਜਾ ਟੀ-20: ਇੰਡੀਆ ਬਨਾਮ ਜ਼ਿੰਬਾਵੇ
ਤਾਰੀਕ: 7 ਜੁਲਾਈ, ਹਰਾਰੇ ਸਪੋਰਟਸ ਕਲੱਬ, ਜ਼ਿੰਬਾਵੇ
ਟਾਸ: 4:00 ਪੀਅੇੱਮ, ਮੈਚ ਸਟਾਰਟ:4:30
ਪਿਛਲਾ ਰਿਕਾਰਡ: ਜ਼ਿੰਬਾਬਵੇ ਨੇ ਟੀ-20 ਇੰਟਰਨੈਸ਼ਨਲ ‘ਚ ਸਿਰਫ 3 ਮੈਚ ਜਿੱਤੇ ਹਨ
ਜ਼ਿੰਬਾਬਵੇ ਵਿੱਚ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ। ਟੀਮ ਇੰਡੀਆ ਅਜੇ ਤੱਕ ਉੱਥੇ ਕੋਈ ਟੀ-20 ਸੀਰੀਜ਼ ਨਹੀਂ ਹਾਰੀ ਹੈ। 2015 ਵਿੱਚ ਦੋਵਾਂ ਟੀਮਾਂ ਵਿਚਾਲੇ ਖੇਡੀ ਗਈ ਦੋ ਮੈਚਾਂ ਦੀ ਲੜੀ 1-1 ਨਾਲ ਡਰਾਅ ਰਹੀ ਸੀ। ਜਦੋਂ ਕਿ 2010 ਵਿੱਚ ਭਾਰਤੀ ਟੀਮ ਨੇ ਜ਼ਿੰਬਾਬਵੇ ਵਿੱਚ 2 ਮੈਚਾਂ ਦੀ ਲੜੀ ਵਿੱਚ ਮੇਜ਼ਬਾਨ ਟੀਮ ਨੂੰ 2-0 ਨਾਲ ਹਰਾਇਆ ਸੀ।
ਦੋਵਾਂ ਟੀਮਾਂ ਵਿਚਾਲੇ ਆਖਰੀ ਟੀ-20 ਸੀਰੀਜ਼ 2016 ‘ਚ ਖੇਡੀ ਗਈ ਸੀ। ਉਸ ਸਮੇਂ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਸਨ। ਭਾਰਤ ਸੀਰੀਜ਼ ਦੇ ਪਹਿਲੇ ਮੈਚ ਵਿੱਚ ਹਾਰ ਗਿਆ ਸੀ। ਪਰ ਇਸ ਤੋਂ ਬਾਅਦ ਟੀਮ ਇੰਡੀਆ ਨੇ ਵਾਪਸੀ ਕੀਤੀ ਅਤੇ ਆਖਰੀ ਦੋ ਮੈਚ ਜਿੱਤ ਕੇ ਸੀਰੀਜ਼ 2-1 ਨਾਲ ਜਿੱਤ ਲਈ।
ਜ਼ਿੰਬਾਬਵੇ ਦੀ ਕਪਤਾਨੀ 38 ਸਾਲਾ ਆਲਰਾਊਂਡਰ ਸਿਕੰਦਰ ਰਜ਼ਾ ਕਰਨਗੇ। ਕੱਲ੍ਹ ਹੀ ਜ਼ਿੰਬਾਬਵੇ ਨੇ ਭਾਰਤ ਨੂੰ 13 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ।