ਕਿਸਾਨ ਆਗੂ ਗੁਰਨਾਮ ਚੜੂੰਨੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ | ਚੰਡੀਗੜ੍ਹ,ਮੋਹਾਲੀ ਅਤੇ ਪੰਚਕੂਲਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ 3 ਜੁਲਾਈ ਨੂੰ ਸਵੇਰੇ 9 ਵਜੇ ਵੱਧ ਤੋਂ ਵੱਧ ਕਿਸਾਨ ਮੋਹਾਲੀ ਦੇ ਸੋਹਾਣਾ ਗੁਰਦੁਆਰਾ ਸਾਹਿਬ ਇਕੱਠੇ ਹੋਣ ਅਤੇ ਮੈਂ ਕਿਸਾਨਾਂ ਦਾ ਸਵਾਗਤ ਕਰਾਂਗਾ ਅਤੇ ਫਿਰ ਜੱਥਾ ਰਵਾਨਾ ਹੋਏਗਾ | ਸਾਰੇ ਕਿਸਾਨ ਆਪਣੀਆਂ ਗੱਡੀਆਂ ਲੈ ਕੇ ਆਉਣ ਤਾਂ ਦਿੱਲੀ ‘ਚ ਬੈਠੇ ਕਿਸਾਨਾਂ ਨੂੰ ਪਤਾਂ ਚੱਲ ਸਕੇ ਕਿ ਇਹ ਇਕੱਲਾ ਪਿੰਡਾ ਦਾ ਅੰਦੋਲਨ ਨਹੀਂ ਸ਼ਹਿਰਾ ਦੇ ਲੋਕਾਂ ਦਾ ਵੀ ਪੂਰਾ ਸਹਿਯੋਗ ਹੈ |ਇਸ ਲਈ ਚੰਡੀਗੜ੍ਹ,ਮੋਹਾਲੀ ਅਤੇ ਪੰਚਕੂਲਾ ਦੇ ਵਿੱਚ ਇਹ ਗੱਡੀਆਂ ਦਾ ਕਾਫਲਾ ਸ਼ਾਤਮਾਈ ਤਰੀਕੇ ਨਾਲ ਮਾਰਚ ਕਰੇਗਾ |
ਬੀਤੇ ਦਿਨੀ ਵੀ ਕਿਸਾਨਾਂ ਵੱਲੋਂ ਮੋਹਾਲੀ ਅਤੇ ਹਰਿਆਣਾ ਵੱਲੋਂ ਇਕੱਠੇ ਹੋ ਚੰਡੀਗੜ੍ਹ ਪਹੁੰਚ ਮੰਗ ਪੱਤਾਰ ਸੌਪੇ ਗਏ ਸਨ ਜਿਸ ਮੌਕੇ ਬਹੁਤ ਸਾਰੇ ਕਿਸਾਨਾਂ ਅਤੇ ਪੰਜਾਬ ਕਲਾਕਾਰ ਖਿਲਾਫ ਕੇਸ ਦਰਜ ਹੋਏ ਸੀ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਚੰਡੀਗੜ੍ਹ ਪੁਲਿਸ ਦੀ ਨਿੰਦਾ ਵੀ ਕੀਤੀ ਗਈ ਸੀ |