ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬਰਗਾੜੀ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਬਲਾਂ ਤੋਂ ਚੋਰੀ ਕਰਨ ਉਪਰੰਤ 2015 ਦੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਫਿਲਮ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਚਿਤਾਵਨੀ ਦੇਣ ਲਈ ਬਰਗਾੜੀ ‘ਚ ਸ਼੍ਰੀ ਗੁਰੂ ਗੰਥ ਸਾਹਿਬ ਬੇਅਦਬੀ ਕਰ ਦੇਣ ਦੇ ਪੋਸਟਰ ਲਾਉਣ ਦੇ ਮਾਮਲੇ ‘ਚ ਡੇਰਾ ਸਿਰਸਾ ਦੀ ਸਲਾਹਕਾਰ ਕਮੇਟੀ ਦੇ 3 ਦੋਸ਼ੀਆਂ ਵਿਰੁੱਧ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ | ਜਿਨ੍ਹਾਂ ‘ਚ ਹਰਸ਼ ਧੂਰੀ,ਪ੍ਰਦੀਪ ਕਲੇਰ,ਸੰਦੀਪ ਬਰੇਟਾ ਆਦਿ ਨਾਮ ਸ਼ਾਮਿਲ ਹਨ |
ਦੱਸਣਯੋਗ ਹੈ ਕਿ ਇਹ ਡੇਰਾ ਪ੍ਰੇਮੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਸਨ |ਇਥੇ ਇਹ ਵੀ ਦੱਸਣਯੋਗ ਹੈ ਕਿ ਬੇਅਦਬੀ ਮਾਮਲੇ ‘ਚ ਭਾਵੇ ਰਣਵੀਰ ਸਿੰਘ ਖਟੜਾ ਦੀ ਅਗਵਾਈ ਵਾਲੀ SIT ਵੱਲੋਂ ਸਭ ਤੋਂ ਪਹਿਲਾਂ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਸਮੇਤ ਅੱਧੀ ਦਰਜਨ ਤੋਂ ਵਧੇਰੇ ਗ੍ਰਿਫ਼ਤਾਰੀਆਂ ਪਾਈਆਂ ਗਈਆਂ ਸਨ | ਉਨ੍ਹਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰੂਪ ਚੋਰੀ ਕਰਨ ਦੇ ਮਾਮਲੇ ‘ਚ ਹੀ ਗ੍ਰਿਫ਼ਤਾਰੀਆਂ ਕੀਤੀਆਂ ਸਨ ਪਰ ਬੇਅਦਬੀ ਕਰਨ ਲਈ ਧਮਨਕੀ ਪੱਤਰ ਲਗਾਉਣੇ ਅਤੇ ਬਾਅਦ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਖਿਲਾਰਨਾ ਆਪ ਦੇ ਦੋ ਵੱਖ-ਵੱਖ ਮਾਮਲੇ ਸਨ | ਜਿਨ੍ਹਾਂ ‘ਚ ਗ੍ਰਿਫ਼ਤਾਰੀਆਂ ਨਹੀਂ ਪਾਈਆਂ ਗਈਆਂ ਜੋ ਕਿ ਅਜੇ ਤੱਕ ਸ਼ੱਕ ਦੇ ਘੇਰੇ ‘ਚ ਹੈ ਕਿ ਰਣਵੀਰ ਸਿੰਘ ਖਟੜਾ ਦੀ ਕੀ ਮਜ਼ਬੂਰੀ ਸੀ ਕਿ ਬੇਅਦਬੀ ਮਾਮਲੇ ਵਿੱਚ ਗ੍ਰਿਫ਼ਤਾਰ ਲਕੀਤੇ ਗਏ ਦੋਸ਼ੀਆਂ ਦੀਆਂ ਸਬੰਧ ਦੋ ਮਾਮਲਿਆਂ ‘ਚ ਗ੍ਰਿਫ਼ਤਾਰੀਆਂ ਪਾ ਕੇ ਕੇਸ ਨੂੰ ਅ4ਗੇ ਕਿਉਂ ਨਹੀਂ ਤੋਰਿਆ ਗਿਆ ? ਹੁਣ ਦੇਖਣਾ ਹੋਵੇਗਾ ਡੇਰਾ ਸਿਰਸਾ ਦੀ ਸਲਾਹਕਾਰ ਕਮੇਟੀ ਦੇ ਬੇਅਦਬੀ ਮਾਮਲੇ ‘ਚ ਨਾਮਜ਼ਦ ਕੀਤੇ ਗਏ ਉਕਤ 3 ਦੋਸ਼ੀਆਂ ਨੂੰ ਕਦੋਂ ਗ੍ਰਿਫ਼ਤਾਰ ਕਰਦੀ ਹੈ ਤੇ ਜਾਂਚ ਦਾ ਮੂੰਹ ਕਿੱਧਰ ਨੂੰ ਜਾਂਦਾ ਹੈ |