ਸੁਖਬੀਰ ਬਾਦਲ ਦੇ ਵੱਲੋਂ ਪਾਰਲੀਮੈਂਟ ਦੇ ਬਾਹਰ ਇੱਕ ਵੀਡੀਓ ਜਰੀਏ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਮਿਲ ਕੇ ਅੰਦਰ ਕਿਸਾਨਾਂ ਦੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣਾ ਦਾ ਮੁੱਦਾ ਰੱਖਣ | ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੂੰ ਦਬਾਉਣਾਂ ਹੈ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਕਾਲੇ ਕਾਨੂੰਨ ਰੱਦ ਕਰਾਉਣ ਦੀ ਮੰਗ ਨੂੰ ਰੱਖਣਾ ਚਾਹੀਦਾ ਹੈ |
ਇਸ ਮੌਕੇ ਸੁਖਬੀਰ ਬਾਦਲ ਦੇ ਹੱਥ ‘ਚ ਇੱਕ ਪੋਸਟਰ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਹੱਕ ਸੱਚ ਲਈ ਲੜੇ ਸੀ ਅਤੇ ਹਮੇਸ਼ਾ ਕਿਸਾਨਾਂ ਦੇ ਨਾਲ ਵੀ ਖੜੇ ਸੀ ਤੇ ਅੱਗੇ ਵੀ ਖੜੇ ਰਹਾਂਗੇ |