ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ 15ਵੇਂ ਸਮਾਗਮ (ਵਿਸ਼ੇਸ਼) ਲਈ 3 ਸਤੰਬਰ ਨੂੰ ਸਵੇਰੇ 10 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ ਵਿਖੇ ਬੁਲਾਇਆ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਸ਼ੁਰੂ ਵਿੱਚ ਸੈਸ਼ਨ 3 ਤੋਂ 7 ਸਤੰਬਰ ਤੱਕ ਯੋਜਨਾਬੱਧ ਸੀ, ਪਰ ਬਾਅਦ ਵਿੱਚ ਇੱਕ ਰੋਜ਼ਾ ਸੈਸ਼ਨ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। 3 ਸਤੰਬਰ ਨੂੰ, ਇੱਕ ਦਿਨ ਦੇ ਸੈਸ਼ਨ ਵਿੱਚ, ਪਹਿਲਾਂ ਸਿਰਫ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ 11 ਵਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ।