ਅੱਜ ਕਰਨਾਲ ਵਿਖੇ ਹੋਈ ਕਿਸਾਨਾਂ ਦੀ ਮਹਾਪੰਚਾਇਤ ‘ਚ ਤਿੰਨ ਵੱਡੇ ਫੈਸਲੇ ਲਏ ਗਏ।ਜਿਸ ‘ਚ ਜਿਨ੍ਹਾਂ ਕਿਸਾਨਾਂ ‘ਤੇ ਲਾਠੀਚਾਰਜ ਹੋਇਆ, ਸੱਟਾਂ ਲੱਗੀਆਂ ਹਨ, ਇੱਕ ਕਿਸਾਨ ਸ਼ਹੀਦ ਹੋਇਆ।ਦੋਸ਼ੀ ਅਧਿਕਾਰੀਆਂ ਦੇ ਵਿਰੁੱਧ ਮਾਮਲਾ ਦਰਜ ਹੋਵੇ।ਐੱਸਡੀਐੱਮ ਸਮੇਤ ਹੋਰ ਅਧਿਕਾਰੀਆਂ ‘ਤੇ ਮਾਮਲੇ ਦਰਜ ਹੋਣ ਜਿਨ੍ਹਾਂ ਕਾਰਨ ਲਾਠੀਚਾਰਜ ਹੋਇਆ।
ਉਸਦੇ ਲਈ 6 ਸਤੰਬਰ ਤਕ ਸਰਕਾਰ ਨੂੰ ਸਮਾਂ ਦਿੱਤਾ ਹੈ।ਜੇਕਰ ਸਰਕਾਰ ਨਹੀਂ ਮੰਨੀ ਤਾਂ 7 ਸਤੰਬਰ ਨੂੰ ਕਰਨਾਲ ‘ਚ ਵੱਡੀ ਪੰਚਾਇਤ ਹੋਵੇਗੀ।ਉਸਤੋਂ ਬਾਅਦ ਮਾਰਕੀਟ ਕਮੇਟੀਆਂ ਦਾ ਘਿਰਾਓ ਕੀਤਾ ਜਾਵੇਗਾ।ਸਾਰੇ ਹਰਿਆਣਾ ਕਿਸਾਨ ਸੰਗਠਨ ਇਕੱਠੇ ਹੋ ਕੇ ਸੰਯੁਕਤ ਕਿਸਾਨ ਮੋਰਚੇ ਦੇ ਅੱਗੇ ਆਪਣੀ ਗੱਲ ਰੱਖਣਗੇ।ਵਾਰ ਵਾਰ ਅਸੀਂ ਡਾਗਾਂ ਨਹੀਂ ਖਾਵਾਂਗੇ।
ਅਸੀਂ ਆਪਣੀ ਗੱਲ ਸੰਯੁਕਤ ਮੋਰਚੇ ‘ਚ ਰੱਖਾਂਗੇ।ਜੇਕਰ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਸਾਰੇ ਕਿਸਾਨ ਸੰਗਠਨ ਹਰਿਆਣਾ ‘ਚ ਦੁਬਾਰਾ ਇੱਕ ਮੀਟਿੰਗ ਕਰਕੇ ਫੈਸਲਾ ਲਵਾਂਗੇ।ਜਿਸ ਕਿਸਾਨ ਦੀ ਲਾਠੀਚਾਰਜ ਕਾਰਨ ਮੌਤ ਹੋਈ ਉਸਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।