ਤੇਜੀ ਨਾਲ ਵਧਦੇ ਕੋਵਿਡ-19 ਮਾਮਲਿਆਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ 3 ਜਨਵਰੀ 2022 ਤੋਂ ਅਗਲੇ 2 ਹਫਤਿਆਂ ਲਈ ਆਨਲਾਈਨ ਸੁਣਵਾਈ (ਵਰਚੁਅਲ ਮੋਡ) ਕਰਨ ਦਾ ਫੈਸਲਾ ਲਿਆ ਹੈ। ਸੁਪਰੀਮ ਕੋਰਟ ਨੇ ਐਤਵਾਰ 2 ਜਨਵਰੀ ਨੂੰ ਇਸ ਨਾਲ ਜੁੜਿਆ ਇਕ ਸਰਕੂਲਰ ਜਾਰੀ ਕੀਤਾ ਹੈ।
Supreme Court decided to shift to the virtual system of hearings from January 3 for two weeks in view of rise in COVID-19 cases pic.twitter.com/djxs12oxXi
— ANI (@ANI) January 2, 2022
ਸੁਪਰੀਮ ਕੋਰਟ ਵੱਲੋਂ ਜਾਰੀ ਸਰਕੂਲਰ ਵਿੱਚ 7 ਅਕਤੂਬਰ, 2021 ਦੇ SOP ਨੂੰ ਸੋਧ ਕੀਤਾ ਹੈ, ਜਿਸ ਦੇ ਅਨੁਸਾਰ ਮੌਜੂਦਾ ਸਮੇਂ ਵਿੱਚ ਵਰਚੁਅਲ ਸੁਣਵਾਈ ਸਿਰਫ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ, ਜਦਕਿ ਹਾਈਬ੍ਰਿਡ ਸੁਣਵਾਈ ਦੀ ਮਨਜ਼ੂਰੀ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਹੁੰਦੀ ਹੈ। ਸੁਪਰੀਮ ਕੋਰਟ ਸੋਮਵਾਰ 3 ਜਨਵਰੀ ਨੂੰ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਮੁੜ ਖੁੱਲ੍ਹ ਰਿਹਾ ਹੈ।