ਯੂਕਰੇਨ ਵਿੱਚ ਰੂਸ ਦੇ ਹਮਲੇ ਲਗਾਤਾਰ ਅੱਠਵੇਂ ਦਿਨ ਵੀ ਜਾਰੀ ਹਨ। ਰੂਸੀ ਬਲ ਰਾਜਧਾਨੀ ਕੀਵ, ਖਾਰਕਿਵ ਸਮੇਤ ਹੋਰ ਵੱਡੇ ਸ਼ਹਿਰਾਂ ‘ਤੇ ਮਿਜ਼ਾਈਲਾਂ ਦਾਗ ਰਹੇ ਹਨ।
ਇਸ ਦੌਰਾਨ ਕੁਝ ਸੈਟੇਲਾਈਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਯੂਕਰੇਨ ‘ਚ ਤਬਾਹੀ ਨੂੰ ਦੇਖਿਆ ਜਾ ਸਕਦਾ ਹੈ। ਇਹ ਧਮਾਕੇ ਉੱਤਰੀ ਕੀਵ ਤੋਂ ਲਗਭਗ 80 ਕਿਲੋਮੀਟਰ ਦੂਰ ਚੇਰਨੀਹੀਵ, ਸੁਕਾਚੀ, ਬੁਕਾ ਵਿੱਚ ਹੋਏ। ਇਨ੍ਹਾਂ ਧਮਾਕਿਆਂ ਨਾਲ ਕਈ ਘਰ ਤਬਾਹ ਹੋ ਗਏ।
ਕੀਵ, ਖੇਰਸਨ ਤੋਂ ਬਾਅਦ ਰੂਸੀ ਫੌਜ ਨੇ ਓਡੇਸਾ ਨੂੰ ਘੇਰ ਲਿਆ ਹੈ।
ਯੂਐੱਨ ਦਾ ਦਾਅਵਾ ਹੈ ਕਿ ਯੂਕਰੇਨ ‘ਚ 1 ਮਾਰਚ ਤੋਂ ਹੁਣ ਤੱਕ ਰੂਸੀ ਹਮਲਿਆਂ ‘ਚ 752 ਨਾਗਰਿਕ ਮਾਰੇ ਗਏ ਹਨ, ਦੂਜੇ ਪਾਸੇ ਰੂਸ ਨੇ 498 ਸੈਨਿਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।
ਯੂਕਰੇਨ ‘ਚ ਕੀਵ ਦੇ ਡੂਜ਼ਬੀ ਅਤੇ ਨਾਰੋਦਿਵ ਮੈਟਰੋ ਸਟੇਸ਼ਨ ਦੇ ਕੋਲ 2 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ।
ਯੂਕਰੇਨ ‘ਤੇ ਰੂਸੀ ਹਮਲੇ ਨੂੰ ਦੇਖਦੇ ਹੋਏ ਵਰਲਡ ਬੈਂਕ ਨੇ ਬੇਲਾਰੂਸ ਅਤੇ ਰੂਸ ‘ਚ ਆਪਣੇ ਸਾਰੇ ਪ੍ਰਾਜੈਕਟ ਨੂੰ ਰੋਕ ਦਿੱਤਾ ਹੈ।
ਹੁਣ ਤਕ ਦਸ ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਹਨ।
ਅਮਰੀਕਾ ਨੇ ਯੂਕਰੇਨ ਨੂੰ 100 ਤੋਂ ਜਿਆਦਾ ਐਂਟੀ ਏਅਰ ਕ੍ਰਾਫਟ ਸਟਿੰਗਰ ਮਿਜਾਇਲਾਂ ਦਿੱਤੀਆਂ ਹਨ।