ਪੰਜਾਬ ਪੁਲਿਸ ਨੇ ਪੰਜਾਬ ਨੂੰ ਦਹਿਲਾਉਣ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ ਹੈ।ਸਰਹੱਦੀ ਜ਼ਿਲ੍ਹੇ ਤਰਨਤਾਰਨ ਦੀ ਪੁਲਿਸ ਨੇ 3.50 ਕਿਲੋ ਆਰਡੀਐਸ ਜ਼ਬਤ ਕੀਤਾ ਹੈ।ਆਰਡੀਐਸ ਨੂੰ ਇੱਕ ਬੋਰੀ ‘ਚ ਬੰਦ ਕਰਕੇ ਇੱਕ ਖੰਡਰ ਇਮਾਰਤ ‘ਚ ਲੁਕਾਇਆ ਹੋਇਆ ਸੀ।ਫਿਲਹਾਲ ਪੁਲਿਸ ਇਸ ਨੂੰ ਕਰਨਾਲ ‘ਚ ਫੜੇ ਗਏ ਚਾਰ ਅੱਤਵਾਦੀਆਂ ਨਾਲ ਜੋੜ ਕੇ ਦੇਖ ਰਹੀ ਹੈ।
ਪਾਕਿਸਤਾਨ ‘ਚ ਬੈਠਾ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਲਗਾਤਾਰ ਪੰਜਾਬ ‘ਚ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਦੀਆਂ ਕੋਸ਼ਿਸ਼ਾਂ ‘ਚ ਜੁਟਿਆ ਹੈ।ਹੁਣ ਪੰਜਾਬ ਪੁਲਿਸ ਨੇ ਪਾਕਿਸਤਾਨ ਤੋਂ ਰਿੰਦਾ ਵਲੋਂ ਭਾਰਤ ਭੇਜਿਆ 3.50 ਕਿਲੋ ਆਰਡੀਐਕਸ ਤਰਨਤਾਰਨ ਪੁਲਿਸ ਨੇ ਬਰਾਮਦ ਕੀਤਾ ਹੈ।ਐਸਐਸਪੀ ਤਰਨਤਾਰਨ ਰਣਜੀਤ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹੈ।
ਸੂਚਨਾ ਹੈ ਕਿ ਇਹ ਆਰਡੀਐਕਸ ਤਰਨਤਾਰਨ ‘ਚ ਇੱਕ ਖੰਡਰ ਬਿਲਡਿੰਗ ‘ਚ ਲੁਕਾ ਕੇ ਰੱਖਿਆ ਗਿਆ।ਆਰਡੀਐਕਸ ਦੀ ਬਰਾਮਦਗੀ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਸਪੈਸ਼ਲ ਟੀਮਾਂ ਜਾਂਚ ‘ਚ ਜੁਟ ਗਈਆਂ ਹਨ।ਫਿਲਹਾਲ ਪੁਲਿਸ ਨੇ ਆਰਡੀਐਕਸ ਨੂੰ ਰੱਦ ਕਰਕੇ ਕਬਜ਼ੇ ‘ਚ ਲਿਆ ਹੈ।ਭਾਰਤ ‘ਚ ਇਹ ਕਿਥੋਂ ਆਇਆ ਅਤੇ ਇਸਦਾ ਇਸਤੇਮਾਲ ਕਿਥੇ ਜਾਣਾ ਸੀ,ਇਸਦੀ ਜਾਂਚ ਕੀਤੀ ਜਾ ਰਹੀ ਹੈ।