ਨਵੀਂ ਦਿੱਲੀ- 1 ਜੁਲਾਈ ਤੋਂ ਲਾਗੂ ਹੋਣ ਵਾਲਾ ਨਵਾਂ ਲੇਬਰ ਕੋਡ ਫਿਲਹਾਲ ਫਸਿਆ ਹੋਇਆ ਹੈ। ਪਰ ਇਸ ਨੂੰ ਜਲਦੀ ਹੀ ਸਹੀ ਸਮੇਂ ‘ਤੇ ਲਾਗੂ ਕੀਤਾ ਜਾ ਸਕਦਾ ਹੈ। ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਨੇ ਨਵਾਂ ਲੇਬਰ ਕੋਡ ਲਾਗੂ ਕਰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਰਾਜਾਂ ਨੇ ਚਾਰ ਲੇਬਰ ਕੋਡਾਂ ਸਬੰਧੀ ਨਿਯਮਾਂ ਦਾ ਖਰੜਾ ਤਿਆਰ ਕਰ ਲਿਆ ਹੈ ਅਤੇ ਨਵੇਂ ਨਿਯਮ ਢੁਕਵੇਂ ਸਮੇਂ ‘ਤੇ ਲਾਗੂ ਕਰ ਦਿੱਤੇ ਜਾਣਗੇ। ਸਰਕਾਰ ਨੇ ਚਾਰ ਵੱਡੇ ਬਦਲਾਅ ਲਈ ਨਵਾਂ ਲੇਬਰ ਕੋਡ ਲਿਆਂਦਾ ਹੈ। ਨਵਾਂ ਕੋਡ ਹਫ਼ਤਾਵਾਰੀ ਛੁੱਟੀਆਂ ਤੋਂ ਲੈ ਕੇ ਇਨਹੈਂਡ ਸਾਲਰੀ ਵਿਚ ਬਦਲਾਅ ਹੋਣਾ ਤੈਅ ਹੈ।
Read More: ਜਬਰ ਜਨਾਹ ਮਾਮਲੇ ‘ਚ 2 ਦਿਨਾਂ ਰਿਮਾਂਡ ‘ਤੇ ਸਿਮਰਜੀਤ ਬੈਂਸ, 4 ਦੋਸ਼ੀਆਂ ਨੂੰ ਭੇਜਿਆ ਜੇਲ੍ਹ
ਕਈ ਰਾਜ ਤਿਆਰ ਕਰ ਰਹੇ ਡਰਾਫਟ
ਭੂਪੇਂਦਰ ਯਾਦਵ ਨੇ ਕਿਹਾ ਕਿ ਲਗਭਗ ਸਾਰੇ ਰਾਜਾਂ ਨੇ ਚਾਰ ਲੇਬਰ ਕੋਡਾਂ ਨਾਲ ਸਬੰਧਤ ਡਰਾਫਟ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਅਸੀਂ ਇਸਨੂੰ ਲਾਗੂ ਕਰਾਂਗੇ। ਕੇਂਦਰੀ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਕਿਆਸ ਲਗਾਏ ਜਾ ਰਹੇ ਹਨ ਕਿ ਨਵੇਂ ਨਿਯਮ ਜਲਦ ਹੀ ਲਾਗੂ ਹੋ ਜਾਣਗੇ। ਕਿਉਂਕਿ ਜ਼ਿਆਦਾਤਰ ਰਾਜਾਂ ਨੇ ਨਿਯਮਾਂ ਦਾ ਖਰੜਾ ਤਿਆਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਰਾਜਸਥਾਨ ਨੇ ਦੋ ਨਵੇਂ ਲੇਬਰ ਕੋਡ ਤਿਆਰ ਕੀਤੇ ਹਨ ਅਤੇ ਦੋ ‘ਤੇ ਕੰਮ ਹੋਣਾ ਬਾਕੀ ਹੈ। ਇਨ੍ਹਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਪੱਛਮੀ ਬੰਗਾਲ ‘ਚ ਚੱਲ ਰਹੀ ਹੈ, ਜਦਕਿ ਮੇਘਾਲਿਆ ਸਮੇਤ ਉੱਤਰ-ਪੂਰਬ ਦੇ ਕੁਝ ਰਾਜਾਂ ‘ਚ ਨਵੇਂ ਲੇਬਰ ਕੋਡ ਦਾ ਖਰੜਾ ਤਿਆਰ ਕਰਨ ਦੀ ਪ੍ਰਕਿਰਿਆ ਅਜੇ ਪੂਰੀ ਹੋਣੀ ਬਾਕੀ ਹੈ।
Read More: ਜ਼ਬਤ ਹੋਏ ਵਾਹਨਾਂ ਨੂੰ ਛੁਡਾਉਣ ਦਾ ਆਖਰੀ ਮੌਕਾ, ਨਹੀਂ ਤਾਂ ਕੀਤੀ ਜਾਵੇਗੀ ਨਿਲਾਮੀ
ਇਹ ਹਨ ਚਾਰ ਨਵੇਂ ਕੋਡ
ਕੇਂਦਰ ਸਰਕਾਰ ਨਵੇਂ ਲੇਬਰ ਕੋਡ ਲਈ ਨਿਯਮ ਪਹਿਲਾਂ ਹੀ ਪ੍ਰਕਾਸ਼ਿਤ ਕਰ ਚੁੱਕੀ ਹੈ। 23 ਰਾਜਾਂ ਨੇ ਨਵੇਂ ਲੇਬਰ ਕੋਡ ਕਾਨੂੰਨ ਦੇ ਪੂਰਵ-ਪ੍ਰਕਾਸ਼ਿਤ ਖਰੜੇ ਨੂੰ ਅਪਣਾਇਆ ਹੈ। ਪਰ ਬਾਕੀ ਰਾਜਾਂ ਨੇ ਇਸ ਨੂੰ ਅਜੇ ਤੱਕ ਨਹੀਂ ਅਪਣਾਇਆ ਹੈ। ਨਵੇਂ ਲੇਬਰ ਕੋਡ ਮਜ਼ਦੂਰੀ, ਸਮਾਜਿਕ ਸੁਰੱਖਿਆ, ਉਦਯੋਗਿਕ ਸਬੰਧ ਅਤੇ ਕਿੱਤਾਮੁਖੀ ਸੁਰੱਖਿਆ ਨਾਲ ਸਬੰਧਤ ਹਨ।
ਤਿੰਨ ਦਿਨ ਹਫਤਾਵਾਰੀ ਛੁੱਟੀ
ਨਵੇਂ ਵੇਜ ਕੋਡ ਦੇ ਮੁਤਾਬਕ ਤਨਖ਼ਾਹਦਾਰ ਲੋਕਾਂ ਕੋਲ ਹਫ਼ਤੇ ਵਿਚ ਚਾਰ ਦਿਨ ਕੰਮ ਕਰਨ ਅਤੇ ਤਿੰਨ ਦਿਨ ਛੁੱਟੀ ਦਾ ਵਿਕਲਪ ਹੈ। ਹਾਲਾਂਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਕਰਮਚਾਰੀਆਂ ਨੂੰ ਦਫਤਰ ‘ਚ ਜ਼ਿਆਦਾ ਕੰਮ ਕਰਨਾ ਪਵੇਗਾ। ਹਫ਼ਤੇ ਵਿਚ ਤਿੰਨ ਦਿਨ ਦੀ ਛੁੱਟੀ ਦਾ ਵਿਕਲਪ ਲੈਣ ਵਾਲੇ ਲੋਕਾਂ ਨੂੰ ਹਰ ਦਿਨ ਦਫ਼ਤਰ ਵਿਚ 12 ਘੰਟੇ ਕੰਮ ਕਰਨਾ ਹੋਵੇਗਾ, ਜਿਸਦਾ ਮਤਲਬ ਹੈ ਕਿ ਕਿਸੇ ਵੀ ਸਥਿਤੀ ਵਿਚ ਤੁਹਾਨੂੰ ਹਫ਼ਤੇ ਵਿਚ 48 ਘੰਟੇ ਕੰਮ ਕਰਨਾ ਹੋਵੇਗਾ।
Read More: ਸ਼ੂਗਰ ਦੇ ਮਰੀਜ਼ਾਂ ਲਈ ਖੁਸ਼ਖਬਰੀ! 15 ਮਿੰਟਾਂ ‘ਚ ਇਸ ਤਰ੍ਹਾਂ ਘੱਟ ਸਕਦੀ ਹੈ ਬਲੱਡ ਸ਼ੂਗਰ
ਬਦਲ ਜਾਵੇਗੀ ਬੇਸਿਕ ਤਨਖਾਹ
ਨਵੇਂ ਵੇਜ ਕੋਡ ਵਿਚ ਮੂਲ ਤਨਖਾਹ ਵਿਚ ਬਦਲਾਅ ਦੀ ਵਿਵਸਥਾ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ ਟੇਕ ਹੋਮ ਸੈਲਰੀ ਯਾਨੀ ਤੁਹਾਡੇ ਖਾਤੇ ਵਿਚ ਤਨਖਾਹ ਘਟਾ ਦਿੱਤੀ ਜਾਵੇਗੀ। ਸਰਕਾਰ ਨੇ ਪੇ ਰੋਲ ਨੂੰ ਲੈ ਕੇ ਨਵੇਂ ਨਿਯਮ ਬਣਾਏ ਹਨ।
ਨਵੇਂ ਵੇਤਨ ਕੋਡ ਦੇ ਤਹਿਤ ਇੱਕ ਕਰਮਚਾਰੀ ਦੀ ਮੂਲ ਤਨਖਾਹ ਉਸ ਦੀ ਟੋਟਲ ਸੈਲਰੀ (ਸੀਟੀਸੀ) ਦਾ 50 ਪ੍ਰਤੀਸ਼ਤ ਜਾਂ ਵੱਧ ਹੋਣੀ ਚਾਹੀਦੀ ਹੈ। ਬੇਸਿਕ ਸੈਲਰੀ ‘ਚ ਵਾਧੇ ਨਾਲ ਤੁਹਾਡੇ ਪੀ.ਐੱਫ ‘ਚ ਜ਼ਿਆਦਾ ਪੈਸੇ ਜਮ੍ਹਾ ਹੋਣਗੇ। ਅਜਿਹੀ ਸਥਿਤੀ ਵਿਚ ਤੁਹਾਨੂੰ ਸੇਵਾਮੁਕਤੀ ਦੇ ਸਮੇਂ ਇਸ ਫੰਡ ਵਿੱਚੋਂ ਇੱਕ ਮੋਟੀ ਰਕਮ ਮਿਲੇਗੀ।