ਸਿੰਘੂ ਬਾਰਡਰ ਕਤਲ ਮਾਮਲੇ ‘ਚ ਨਿਹੰਗ ਸਿੰਘ ਸਰਬਜੀਤ ਸਿੰਘ ਨੇ ਸ਼ਨੀਵਾਰ ਨੂੰ ਸਰੈਂਡਰ ਕੀਤਾ।ਜਿੱਥੇ ਸਰੈਂਡਰ ਤੋਂ ਪਹਿਲਾਂ ਸਰਬਜੀਤ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਸਿੱਖ ਗ੍ਰਿਫਤਾਰ ਹੋ ਚੁੱਕੇ ਹਨ।ਸਰਬਜੀਤ ਸਿੰਘ ਅਤੇ ਨਰਾਇਣ ਸਿੰਘ ਤੋਂ ਬਾਅਦ ਹੁਣ ਭਗਵੰਤ ਸਿੰਘ ਅਤੇ ਗੋਵਿੰਦ ਸਿੰਘ ਗ੍ਰਿਫਤਾਰ ਹੋ ਚੁੱਕੇ ਹਨ।
ਅੱਜ ਨਿਹੰਗ ਸਿੰਘ ਦੀ ਕੋਰਟ ‘ਚ ਪੇਸ਼ੀ ਸੀ।ਕੋਰਟ ਨੇ ਤਿੰਨ ਦੋਸ਼ੀਆਂ ਨੂੰ 6 ਦਿਨ ਦੇ ਪੁਲਿਸ ਰਿਮਾਂਡ ‘ਚ ਭੇਜ ਦਿੱਤਾ ਹੈ।ਪੁਲਿਸ ਨੇ ਸਿਵਿਲ ਜੱਜ ਜੂਨੀਅਰ ਡਿਵੀਜ਼ਨ ਕੋਰਟ ‘ਚ ਪੇਸ਼ ਕਰਦੇ ਹੋਏ 14 ਦਿਨ ਦੀ ਰਿਮਾਂਡ ਮੰਗੀ, ਪਰ ਕੋਰਟ ਨੇ ਸਿਰਫ 6 ਦਿਨ ਦੀ ਰਿਮਾਂਡ ਮਨਜ਼ੂਰ ਕੀਤੀ ਹੈ।ਇਸਦੇ ਨਾਲ ਹੀ ਜੱਜ ਨੇ ਕਿਹਾ ਹੈ ਕਿ ਤਿੰਨਾਂ ਦੋਸ਼ੀਆਂ ਦੀ ਹਰ ਰੋਜ਼ ਮੈਡੀਕਲ ਚੈੱਕਅਪ ਕਰਨ ਦੇ ਨਾਲ ਡੀਡੀ ਐਂਟਰੀ ਹੋਵੇਗੀ।