ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਹਰਿਆਣਾ, ਪੰਜਾਬ ਅਤੇ ਦਿੱਲੀ ਦੇ ਤਿੰਨ ਨਾਮੀ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟਾਂ ‘ਤੇ ਲਿਆ ਹੈ। ਇਨ੍ਹਾਂ ਵਿੱਚ ਹਰਿਆਣਾ ਦਾ ਕੌਸ਼ਲ ਉਰਫ ਨਰੇਸ਼ ਚੌਧਰੀ, ਪੰਜਾਬ ਦਾ ਭੁਪਿੰਦਰ ਸਿੰਘ ਉਰਫ ਭੂਪੀ ਰਾਣਾ ਅਤੇ ਨਵੀਂ ਦਿੱਲੀ ਦਾ ਨੀਰਜ ਸ਼ੇਰਾਵਤ ਉਰਫ ਨੀਰਜ ਬਵਾਨਾ ਸ਼ਾਮਲ ਹਨ। ਤਿੰਨੋਂ ਪਹਿਲਾਂ ਹੀ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹਾਂ ਵਿੱਚ ਬੰਦ ਹਨ।
ਐਨਆਈਏ ਨੇ ਤਿੰਨਾਂ ਗੈਂਗਸਟਰਾਂ ਨੂੰ 7 ਅਗਸਤ 2022 ਨੂੰ ਨਵੀਂ ਦਿੱਲੀ ਵਿੱਚ ਦਰਜ ਐਫਆਈਆਰ ਨਾਲ ਸਬੰਧਤ ਇੱਕ ਕੇਸ ਵਿੱਚ ਗ੍ਰਿਫਤਾਰ ਦਿਖਾਇਆ ਹੈ। ਇਹ ਐਫਆਈਆਰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਦੇ ਤਹਿਤ ਦਰਜ ਕੀਤੀ ਸੀ। ਐਫਆਈਆਰ ਦਰਜ ਹੋਣ ਤੋਂ 19 ਦਿਨ ਬਾਅਦ 26 ਅਗਸਤ 2022 ਨੂੰ ਐਨਆਈਏ ਨੇ ਕੇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਪਿਛਲੇ ਦਿਨੀਂ ਐਨਆਈਏ ਨੇ ਇਸ ਮਾਮਲੇ ਨੂੰ ਲੈ ਕੇ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਨਵੀਂ ਦਿੱਲੀ ਵਿੱਚ 50 ਤੋਂ ਵੱਧ ਸਰਗਰਮ ਗੈਂਗਸਟਰਾਂ ਦੇ ਘਰਾਂ ਅਤੇ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।
ਐਨਆਈਏ ਮੁਤਾਬਕ ਤਿੰਨੇ ਗੈਂਗਸਟਰ ਅਤੇ ਉਨ੍ਹਾਂ ਦੇ ਗਿਰੋਹ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਤੋਂ ਇਲਾਵਾ ਲੋਕਾਂ ਨੂੰ ਮਾਰਨ ਅਤੇ ਦਹਿਸ਼ਤ ਫੈਲਾ ਕੇ ਫਿਰੌਤੀ ਮੰਗਣ ਵਿੱਚ ਸ਼ਾਮਲ ਹਨ। ਹਰਿਆਣਾ ਨਾਲ ਸਬੰਧਤ ਕੌਸ਼ਲ ਉਰਫ ਨਰੇਸ਼ ਚੌਧਰੀ ਦਾ ਗਰੋਹ ਗੁਰੂਗ੍ਰਾਮ ਅਤੇ ਆਸਪਾਸ ਦੇ ਇਲਾਕਿਆਂ ਵਿਚ ਸਰਗਰਮ ਹੈ। ਇਸੇ ਤਰ੍ਹਾਂ ਪੰਜਾਬ ਨਾਲ ਸਬੰਧਤ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਦਾ ਗਰੋਹ ਮੁਹਾਲੀ ਅਤੇ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਰਗਰਮ ਹੈ।
ਗੈਂਗਸਟਰ ਨੀਰਜ ਸ਼ੇਰਾਵਤ ਉਰਫ ਨੀਰਜ ਬਵਾਨਾ ਦਿੱਲੀ ਦੇ ਪਿੰਡ ਬਵਾਨਾ ਦਾ ਰਹਿਣ ਵਾਲਾ ਹੈ। ਉਸ ਦਾ ਗਿਰੋਹ ਨਵੀਂ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਬਹੁਤ ਸਰਗਰਮ ਹੈ।
ਐਫਆਈਆਰ ਵਿੱਚ ਲਾਰੈਂਸ, ਜੱਗੂ ਅਤੇ ਲਖਬੀਰ ਦਾ ਨਾਂ ਵੀ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਅਮਰੀਕਾ ‘ਚ ਭਾਰਤੀ ਪਰਿਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੁਆਰਾ ਦਰਜ ਕੀਤੀ ਗਈ ਐਫਆਈਆਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ, ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀਆਂ ਵੱਖ-ਵੱਖ ਟੀਮਾਂ ਨੇ ਪਿਛਲੇ ਦਿਨੀਂ ਇਕੱਠੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। NIA ਦੇ ਅਧਿਕਾਰੀਆਂ ਨੇ ਹਰਿਆਣਾ, ਪੰਜਾਬ, ਦਿੱਲੀ ਅਤੇ ਰਾਜਸਥਾਨ ਦੇ 50 ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਜਾਂਚ ਏਜੰਸੀ ਦੇ ਹੱਥ ਕਈ ਅਹਿਮ ਜਾਣਕਾਰੀਆਂ ਲੱਗੀਆਂ। ਇਸ ਆਧਾਰ ‘ਤੇ ਹੁਣ ਨੀਰਜ ਬਵਾਨਾ, ਭੁੱਪੀ ਰਾਣਾ ਅਤੇ ਕੌਸ਼ਲ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦਿੱਲੀ ਪੁਲਿਸ ਵੱਲੋਂ 7 ਅਗਸਤ 2022 ਨੂੰ ਦਰਜ ਐਫਆਈਆਰ ਵਿੱਚ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਸਰਗਰਮ 9 ਗੈਂਗਸਟਰਾਂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਦਾ ਨਾਂ ਆਉਂਦਾ ਹੈ। ਉਨ੍ਹਾਂ ਤੋਂ ਇਲਾਵਾ ਹਰਿਆਣਾ ਦੇ ਕਾਲਾ ਜਥੇਦਾਰੀ, ਪੰਜਾਬ ਵਿੱਚ ਸਰਗਰਮ ਜੱਗੂ ਭਗਵਾਨਪੁਰੀਆ, ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ, ਲਾਰੈਂਸ ਦਾ ਭਤੀਜਾ ਸਚਿਨ ਥਪਨ ਬਿਸ਼ਨੋਈ, ਕੈਨੇਡਾ ਵਿੱਚ ਬੈਠੇ ਲਾਰੈਂਸ ਦੇ ਗੁੰਡੇ ਸਤਵਿੰਦਰ ਉਰਫ ਗੋਲਡੀ ਬਰਾੜ, ਵਿਕਰਮ ਬਰਾੜ, ਲਖਬੀਰ ਸਿੰਘ ਲੰਡਾ ਅਤੇ ਦਰਮਨਜੋਤ ਸ਼ਾਮਲ ਹਨ।