ਤੁਸੀਂ ਸੁਣਿਆ ਹੀ ਹੋਵੇਗਾ ਕਿ ਜੋੜੀਆਂ ਰਬ ਬਣਾ ਕੇ ਭੇਜਦਾ ਹੈ। ਜਦੋਂ ਦੋ ਵਿਅਕਤੀ ਇੱਕ ਦੂਜੇ ਦੇ ਪਿਆਰ ਵਿੱਚ ਪੈ ਜਾਂਦੇ ਹਨ, ਤਾਂ ਉਹ ਇੱਕ ਦੂਜੇ ਦੀਆਂ ਕਮੀਆਂ ਨੂੰ ਨਹੀਂ ਦੇਖਦੇ। ਪਿਆਰ ਵਿੱਚ ਜਾਤ, ਧਰਮ, ਰੰਗ, ਰੂਪ, ਕੱਦ ਨਹੀਂ ਦੇਖਿਆ ਜਾਂਦਾ। ਇਸ ਨੂੰ ਯੂਕੇ ਦੇ ਇੱਕ ਜੋੜੇ ਨੇ ਸੱਚ ਸਾਬਤ ਕੀਤਾ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਵੱਡੀ ਗੱਲ ਇਹ ਹੈ ਕਿ ਆਪਣੇ ਕੱਦ ਕਾਰਨ ਇਸ ਜੋੜੀ ਨੇ ਵਿਸ਼ਵ ਰਿਕਾਰਡ ਬਣਾਇਆ ਹੈ।
ਇਹ ਵੀ ਪੜ੍ਹੋ- ਕ੍ਰਿਕਟ ਮੈਚ ਦੀ ਕੁਮੈਂਟਰੀ ਉਹ ਵੀ ਸੰਸਕ੍ਰਿਤ ‘ਚ, ਵਾਇਰਲ ਵੀਡੀਓ ਨੂੰ ਲੋਕਾਂ ਨੇ ਕੀਤਾ ਖੂਬ ਪਸੰਦ (ਵੀਡੀਓ)
ਗਿਨੀਜ਼ ਵਰਲਡ ਰਿਕਾਰਡਸ ਨੇ ਆਪਣਾ 2023 ਐਡੀਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਬ੍ਰਿਟੇਨ ਦੇ ਜੇਮਸ ਅਤੇ ਕਲੋਏ ਲਸਟੇਡ ਦੇ ਨਾਂ ਵੀ ਸ਼ਾਮਲ ਹਨ। ਜੋੜੇ ਨੇ ਸਾਲ 2016 ਵਿੱਚ ਵਿਆਹ ਕੀਤਾ ਅਤੇ 2 ਜੂਨ 2021 ਨੂੰ ਇੱਕ ਰਿਕਾਰਡ ਤੋੜਿਆ ਅਤੇ ਇੱਕ ਨਵਾਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ। ਪਰ ਉਸਦਾ ਰਿਕਾਰਡ ਕੀ ਸੀ?
ਦਰਅਸਲ, ਜੇਮਸ ਦਾ ਕੱਦ 3 ਫੁੱਟ 7 ਇੰਚ (109.3 ਸੈਂਟੀਮੀਟਰ) ਅਤੇ ਕਲੋਏ ਦਾ ਕੱਦ 5 ਫੁੱਟ 5.4 ਇੰਚ (166.1 ਸੈਂਟੀਮੀਟਰ) ਹੈ। ਦੋਵਾਂ ਦੀ ਉਚਾਈ ਵਿਚ ਲਗਭਗ 2 ਫੁੱਟ (1 ਫੁੱਟ 10 ਇੰਚ) ਦਾ ਫਰਕ ਹੈ ਯਾਨੀ ਕਿ 56.8 ਸੈਂਟੀਮੀਟਰ। ਇਸ ਕਾਰਨ ਇਸ ਜੋੜੇ ਨੇ ਇੱਕ ਵਿਆਹੇ ਜੋੜੇ ਦੀ ਸਭ ਤੋਂ ਜ਼ਿਆਦਾ ਹਾਈਟ ਦੇ ਅੰਤਰ ਦਾ ਵਿਸ਼ਵ ਰਿਕਾਰਡ ਬਣਾਇਆ ਹੈ। 34 ਸਾਲਾ ਜੇਮਸ ਇੱਕ ਅਭਿਨੇਤਾ ਅਤੇ ਟੀਵੀ ਹੋਸਟ ਸੀ, ਜਦੋਂ ਕਿ 27 ਸਾਲਾ ਕਲੋਏ ਇੱਕ ਸਕੂਲ ਅਧਿਆਪਕਾ ਸੀ। ਦੋਵਾਂ ਦੀ ਮੁਲਾਕਾਤ ਸਾਲ 2012 ‘ਚ ਦੋਸਤਾਂ ਰਾਹੀਂ ਹੋਈ ਸੀ। ਜੇਮਸ ਦਾ ਜਨਮ ਡਾਈਸਟ੍ਰੋਫਿਕ ਡਿਸਪਲੇਸੀਆ ਨਾਲ ਹੋਇਆ ਸੀ ਜੋ ਕਿ ਬੌਨੇਵਾਦ ਦੀ ਇੱਕ ਕਿਸਮ ਹੈ। ਇਸ ਨਾਲ ਸਰੀਰ ਦੀ ਹੱਡੀ ਅਤੇ ਉਪਾਸਥੀ ਦਾ ਵਿਕਾਸ ਨਹੀਂ ਹੁੰਦਾ।
ਇਹ ਵੀ ਪੜ੍ਹੋ- ਅਜ਼ਬ-ਗਜ਼ਬ: 2 ਕਰੋੜ ਰੁਪਏ ‘ਚ ਵਿਕੀ ਭੇਡ, ਬਣਿਆ ਵਰਲਡ ਰਿਕਾਰਡ, ਜਾਣੋਂ ਕੀ ਹੈ ਖਾਸੀਅਤ
UPI.com ਵੈੱਬਸਾਈਟ ਦੇ ਮੁਤਾਬਕ, ਜੇਮਸ ਨੇ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਕਿਹਾ ਕਿ ਉਹ ਦੂਜੇ ਪਤੀਆਂ ਵਾਂਗ ਹਰ ਤਰ੍ਹਾਂ ਦਾ ਕੰਮ ਕਰ ਲੈਂਦੇ ਹਨ। ਬਸ ਇਸ ਨੂੰ ਕਰਨ ਦਾ ਤਰੀਕਾ ਵੱਖਰਾ ਹੈ। ਜਦੋਂ ਕਿ ਕਲੋਏ ਨੇ ਕਿਹਾ ਕਿ ਉਹ ਇਸ ਗੱਲ ਦੀ ਉਦਾਹਰਨ ਹੈ ਕਿ ਕਿਸੇ ਵੀ ਕਿਤਾਬ ਨੂੰ ਇਸ ਦੇ ਕਵਰ ਦੁਆਰਾ ਪਛਾਣਿਆਂ ਨਹੀਂ ਜਾ ਸਕਦਾ। ਉਸਨੇ ਕਿਹਾ ਸੀ ਕਿ ਪਿਆਰ ਆਪਣੇ ਆਪ ਹੋ ਜਾਂਦਾ ਹੈ, ਤੁਸੀਂ ਇਹ ਨਹੀਂ ਚੁਣ ਸਕਦੇ ਕਿ ਇਹ ਕਿਸ ਨਾਲ ਕਰਨਾ ਹੈ।