19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਹੈ। ਅੱਜ ਖੇਡਾਂ ਦੇ 10ਵੇਂ ਦਿਨ ਭਾਰਤ ਨੇ ਹੁਣ ਤੱਕ 3 ਕਾਂਸੀ ਦੇ ਤਗਮੇ ਜਿੱਤੇ ਹਨ। ਵਿਥਿਆ ਰਾਮਰਾਜ ਨੇ ਮਹਿਲਾਵਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਭਾਰਤ ਲਈ ਪਹਿਲੀ 1000 ਮੀਟਰ ਕੈਨੋ ਸਪ੍ਰਿੰਟ ਵਿੱਚ ਅਰਜੁਨ ਸਿੰਘ ਅਤੇ ਸੁਨੀਲ ਸਲਾਮ ਨੇ 3 ਮਿੰਟ 53.329 ਸਕਿੰਟ ਵਿੱਚ ਦੌੜ ਪੂਰੀ ਕਰਕੇ ਤਗਮਾ ਜਿੱਤਿਆ। ਇਸ ਤੋਂ ਬਾਅਦ ਮਹਿਲਾ 50-54 ਕਿਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ‘ਚ ਭਾਰਤ ਦੀ ਪ੍ਰੀਤੀ ਸੈਮੀਫਾਈਨਲ ‘ਚ ਹਾਰ ਗਈ ਅਤੇ ਉਸ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਦੂਜੇ ਪਾਸੇ ਭਾਰਤ ਦੀ ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ਦੇ ਮਹਿਲਾ 50-54 ਕਿਲੋਗ੍ਰਾਮ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਦੇ ਨਾਲ ਹੀ ਉਸ ਨੇ ਇਸ ਈਵੈਂਟ ਵਿੱਚ ਭਾਰਤ ਲਈ ਓਲੰਪਿਕ ਕੋਟਾ ਵੀ ਹਾਸਲ ਕੀਤਾ।
ਭਾਰਤ ਨੇ ਤੀਰਅੰਦਾਜ਼ੀ ਵਿੱਚ ਇੱਕ ਸੋਨ ਅਤੇ ਦੋ ਚਾਂਦੀ ਦੇ ਤਗਮੇ ਪੱਕੇ ਕੀਤੇ ਹਨ। ਸੋਨ ਤਗਮੇ ਦੇ ਮੈਚ ਭਲਕੇ ਹੋਣਗੇ।
ਹਾਂਗਜ਼ੂ, ਚੀਨ ਵਿੱਚ ਸਾਡੇ ਖਿਡਾਰੀਆਂ ਨੇ ਹੁਣ ਤੱਕ 13 ਸੋਨ, 24 ਚਾਂਦੀ ਅਤੇ 26 ਕਾਂਸੀ ਸਮੇਤ ਕੁੱਲ 63 ਤਗਮੇ ਜਿੱਤੇ ਹਨ।
ਕੈਨੋ – ਭਾਰਤ ਨੇ ਕੈਨੋ ਦੌੜ ਵਿੱਚ ਦਿਨ ਦਾ ਆਪਣਾ ਪਹਿਲਾ ਕਾਂਸੀ ਦਾ ਤਗਮਾ ਜਿੱਤਿਆ।ਕੈਨੋ ਦੌੜ ਵਿੱਚ ਭਾਰਤ ਨੇ ਦਿਨ ਦਾ ਆਪਣਾ ਪਹਿਲਾ ਤਮਗਾ ਜਿੱਤਿਆ। 1000 ਮੀਟਰ ਕੈਨੋਈ ਮੁਕਾਬਲੇ ਵਿੱਚ ਭਾਰਤ ਦੇ ਅਰਜੁਨ ਸਿੰਘ ਅਤੇ ਸੁਨੀਲ ਸਲਾਮ ਨੇ 3 ਮਿੰਟ 53.329 ਸਕਿੰਟ ਵਿੱਚ ਦੌੜ ਪੂਰੀ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਜ਼ਬੇਕਿਸਤਾਨ ਦੀ ਜੋੜੀ ਨੇ 3 ਮਿੰਟ 43.796 ਸਕਿੰਟ ‘ਚ ਦੌੜ ਪੂਰੀ ਕਰਕੇ ਸੋਨ ਤਮਗਾ ਜਿੱਤਿਆ। ਕਜ਼ਾਕਿਸਤਾਨ ਦੀ ਜੋੜੀ ਦੂਜੇ ਸਥਾਨ ‘ਤੇ ਰਹੀ।
ਮੁੱਕੇਬਾਜ਼ੀ – ਪ੍ਰੀਤੀ ਨੂੰ ਮਿਲਿਆ ਕਾਂਸੀ ਦਾ ਤਗਮਾ ਮਹਿਲਾ 50-54 ਕਿਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ‘ਚ ਪ੍ਰੀਤੀ ਨੂੰ ਸੈਮੀਫਾਈਨਲ ‘ਚ ਚੀਨ ਦੀ ਯੁਆਨ ਚੇਂਗ ਨੇ 5-0 ਨਾਲ ਹਰਾ ਦਿੱਤਾ। ਏਸ਼ੀਆਡ ਦੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਸੈਮੀਫਾਈਨਲ ਵਿੱਚ ਹਾਰਨ ਵਾਲੇ ਦੋਵੇਂ ਖਿਡਾਰੀਆਂ ਨੂੰ ਕਾਂਸੀ ਦਾ ਤਗ਼ਮਾ ਦਿੱਤਾ ਜਾਂਦਾ ਹੈ।
400 ਮੀਟਰ ਅੜਿੱਕਾ ਦੌੜ – ਵਿਥਿਆ ਰਾਮਰਾਜ ਨੇ ਜਿੱਤਿਆ ਕਾਂਸੀ ਦਾ ਤਗਮਾ ਵਿਥਿਆ ਰਾਮਰਾਜ ਨੇ ਔਰਤਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਹ 55.68 ਮੀਟਰ ਦੇ ਸਮੇਂ ਨਾਲ ਤੀਜੇ ਸਥਾਨ ‘ਤੇ ਰਿਹਾ। ਬਹਿਰੀਨ ਦੀ ਮੁਜੀਦਤ ਅਦੇਕੋਯਾ ਪਹਿਲੇ ਅਤੇ ਚੀਨ ਦੀ ਮੋ ਜਿਆਦੀ ਦੂਜੇ ਸਥਾਨ ‘ਤੇ ਰਹੀ।