ਰੂਸ-ਯੂਕਰੇਨ ਯੁੱਧ ਨੂੰ 4 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਹਮਲੇ ਅਜੇ ਵੀ ਜਾਰੀ ਹਨ। ਇਸ ਦੌਰਾਨ ਮੇਲੀਟੋਪੋਲ ‘ਚ ਯੂਕਰੇਨ ਦੀ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਰੂਸ ਦੇ ਫੌਜੀ ਅੱਡੇ ‘ਤੇ ਹਮਲਾ ਕਰ ਦਿੱਤਾ। ਯੂਕਰੇਨ ਦੇ ਸੈਨਿਕਾਂ ਨੇ ਇੱਕ ਤੋਂ ਬਾਅਦ ਇੱਕ 30 ਮਿਜ਼ਾਈਲਾਂ ਦਾਗੀਆਂ ਹਨ।
ਇੱਥੇ ਰੂਸ ਸਮਰਥਿਤ ਵੱਖਵਾਦੀਆਂ ਨੇ ਪੂਰਬੀ ਸ਼ਹਿਰ ਲਿਸੀਚਾਂਸਕ ਨੂੰ ਚਾਰੇ ਪਾਸਿਓਂ ਘੇਰਨ ਦਾ ਦਾਅਵਾ ਕੀਤਾ ਹੈ। ਯੂਕਰੇਨ ਦੀ ਫੌਜ ਨੇ ਦਾਅਵਿਆਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸ਼ਹਿਰ ਦੀਆਂ ਸੀਮਾਵਾਂ ਦੇ ਨਾਲ ਵੱਖਵਾਦੀਆਂ ਨਾਲ ਗੋਲੀਬਾਰੀ ਜਾਰੀ ਹੈ। ਲਿਸੀਚਾਂਸਕ ਲੁਹਾਨਸਕ ਖੇਤਰ ਦਾ ਆਖਰੀ ਸ਼ਹਿਰ ਹੈ ਜਿਸ ‘ਤੇ ਯੂਕਰੇਨ ਦਾ ਕਬਜ਼ਾ ਹੈ
ਰੂਸੀ ਹਵਾਈ ਹਮਲਿਆਂ ਨੇ ਉੱਤਰੀ ਸ਼ਹਿਰ ਖਾਰਕਿਵ ਵਿੱਚ ਰੇਲਵੇ ਟਰੈਕ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਾਇਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।