ਬਾਰ ਕੌਂਸਲ ਆਫ ਇੰਡੀਆ ਯਾਨੀ ਬੀਸੀਆਈ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰਾ ਨੇ ਕਿਹਾ ਹੈ ਕਿ ਦੇਸ਼ ਦੇ 30 ਫੀਸਦੀ ਵਕੀਲ ਫਰਜ਼ੀ ਹਨ, ਉਨ੍ਹਾਂ ਕੋਲ ਕਾਨੂੰਨ ਦੀਆਂ ਜਾਅਲੀ ਡਿਗਰੀਆਂ ਹਨ ਅਤੇ ਉਹ ਅਮਲ ਵਿੱਚ ਨਹੀਂ ਹਨ। ਅਜਿਹੇ ਲੋਕ ਇਸ ਕਿੱਤੇ ਨੂੰ ਬਦਨਾਮ ਕਰ ਰਹੇ ਹਨ।
ਉਨ੍ਹਾਂ ਨੇ ਬੀਤੀ ਸ਼ਾਮ ਇੱਥੇ ਵਕੀਲਾਂ ਦੀ ਕਾਨਫਰੰਸ ਦੌਰਾਨ ਕਿਹਾ ਕਿ 20 ਫੀਸਦੀ ਵਕੀਲ ਅਜਿਹੇ ਹਨ ਜੋ ਵਕੀਲ ਦਾ ਪਹਿਰਾਵਾ ਪਹਿਨਦੇ ਹਨ ਪਰ ਉਨ੍ਹਾਂ ਕੋਲ ਉੱਚਿਤ ਡਿਗਰੀਆਂ ਨਹੀਂ ਹਨ। ਉਨ੍ਹਾਂ ਦੱਸਿਆ ਕਿ ਕਿਵੇਂ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਕੋਲ ਜਾਅਲੀ ਕਾਨੂੰਨ ਦੀ ਡਿਗਰੀ ਹੈ। ਮਿਸ਼ਰਾ ਨੇ ਕਿਹਾ, ਵਕਾਲਤ ਤੋਂ ਦੂਰ ਜਾਅਲੀ ਵਕੀਲ ਅਤੇ ਲਾਅ ਗ੍ਰੈਜੂਏਟ ਇਸ ਪੇਸ਼ੇ ਦੇ ਮਿਆਰ ਨੂੰ ਨੀਵਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਰ ਕੌਂਸਲ ਆਫ ਇੰਡੀਆ ਜਾਅਲੀ ਅਤੇ ਗਲਤ ਅਨਸਰਾਂ ਨੂੰ ਕਿੱਤੇ ਵਿੱਚ ਆਉਣ ਤੋਂ ਰੋਕਣ ਲਈ ਉਪਰਾਲੇ ਕਰ ਰਹੀ ਹੈ। BCI ਦਾ ਪ੍ਰਮਾਣੀਕਰਨ ਅਤੇ ਨਿਯਮ ਇਸ ਦਿਸ਼ਾ ਵਿੱਚ ਕਦਮ ਹਨ। ਉਨ੍ਹਾਂ ਕਿਹਾ ਕਿ ਬੀ.ਸੀ.ਆਈ. ਜਿਸ ਨੂੰ ਕਾਨੂੰਨੀ ਤੌਰ ‘ਤੇ ਕਾਰਵਾਈ ਕਰਨ ਦਾ ਅਧਿਕਾਰ ਹੈ, ਬੀ.ਸੀ.ਆਈ. ਦੇ ਰਜਿਸਟਰ ‘ਚੋਂ ਮਾੜੇ ਅਨਸਰਾਂ ਨੂੰ ਹਟਾਉਣ ਦੀ ਪ੍ਰਕਿਰਿਆ ‘ਚ ਜੁਟਿਆ ਹੋਇਆ ਹੈ | ਜ਼ਿਕਰਯੋਗ ਹੈ ਕਿ ਤਾਮਿਲਨਾਡੂ ਬਾਰ ਕੌਂਸਲ ਨੇ ਕਰੀਬ ਇਕ ਮਹੀਨਾ ਪਹਿਲਾਂ ਫਰਜ਼ੀ ਡਿਗਰੀਆਂ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h